ਮੇਲੇ ਚ ਬੇਕਾਬੂ ਹੋਇਆ ਘੋੜਾ, 15-15 ਫੁੱਟ ਉੱਚੀਆਂ ਮਾਰੇ ਛਾਲਾ

Tags


ਆਦਮੀ ਸ਼ੁਰੂ ਤੋਂ ਹੀ ਜਾਨਵਰਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਤੋਂ ਕੰਮ ਲੈਂਦਾ ਆ ਰਿਹਾ ਹੈ। ਇਨ੍ਹਾਂ ਜਾਨਵਰਾਂ ਵਿੱਚ ਘੋੜਿਆਂ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਕਈ ਵਾਰ ਜਦੋਂ ਇਹ ਜਾਨਵਰ ਬੇਕਾਬੂ ਹੋ ਜਾਂਦੇ ਹਨ ਤਾਂ ਨੁਕਸਾਨ ਵੀ ਕਰ ਦਿੰਦੇ ਹਨ। ਅਜਿਹਾ ਇੱਕ ਦ੍ਰਿਸ਼ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਤਲਵੰਡੀ ਸਾਬੋ ਵਿੱਚ ਘੋੜਿਆਂ ਦੇ ਮੇਲੇ ਦੌਰਾਨ ਦੇਖਿਆ ਗਿਆ। ਜਿੱਥੇ ਇੱਕ ਘੋੜੇ ਨੇ ਬੇਕਾਬੂ ਹੋ ਕੇ ਕਈ ਕਾਰਾਂ ਨੂੰ ਨੁਕਸਾਨ ਪਹੁੰਚਾ ਦਿੱਤਾ। ਘੋੜੇ ਨੂੰ ਕਾਬੂ ਕਰਨ ਦੇ ਚੱਕਰ ਵਿੱਚ ਕਈ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ। ਕਈ ਵਿਅਕਤੀ ਭਾਜੜ ਪੈ ਜਾਣ ਕਾਰਨ ਸੱਟਾਂ ਖਾ ਬੈਠੇ। ਦਰਅਸਲ ਇੱਥੇ ਘੋੜਿਆਂ ਦੀ ਮੰਡੀ ਲੱਗੀ ਸੀ।


ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਘੋੜਿਆਂ ਦੇ ਸ਼ੁਕੀਨ ਵਧੀਆ ਵਧੀਆ ਨਸਲ ਦੇ ਲਗਭਗ 250 ਤੋਂ ਵੀ ਜ਼ਿਆਦਾ ਘੋੜੇ ਘੋੜੀਆਂ ਲੈ ਕੇ ਪਹੁੰਚੇ ਹੋਏ ਸਨ। ਘੋੜੇ ਖਰੀਦਣ ਦੇ ਚਾਹਵਾਨ ਵੀ ਪਹੁੰਚੇ ਸਨ। ਇਸ ਸਮੇਂ ਲਾਲ ਭੂਰੇ ਰੰਗ ਦਾ ਇੱਕ ਘੋੜਾ ਬੇਕਾਬੂ ਹੋ ਕੇ ਉੱਚੀਆਂ ਉੱਚੀਆਂ ਛਾਲਾਂ ਲਾਉਣ ਲੱਗਾ। ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਇਹ ਘੋੜਾ 2 ਕਾਰਾਂ ਵਿਚਕਾਰ ਡਿੱਗ ਕੇ ਬੇਹੋਸ਼ ਹੋ ਗਿਆ। ਜਿਸ ਨਾਲ ਕਾਰਾਂ ਨੁਕਸਾਨੀਆਂ ਗਈਆਂ। ਇਸ ਭਾਜੜ ਕਾਰਨ ਬੰਦਿਆਂ ਦੇ ਵੀ ਸੱਟਾਂ ਲੱਗੀਆਂ। ਜਿਸ ਕਰਕੇ ਤੁਰੰਤ ਡਾਕਟਰ ਨੂੰ ਬੁਲਾ ਕੇ ਘੋੜੇ ਨੂੰ ਮੁੱਢਲੀ ਸਹਾਇਤਾ ਦਿਵਾਈ ਗਈ। ਇਸ ਮੇਲੇ ਵਿੱਚ ਘੋੜਿਆਂ ਦੀ ਖਰੀਦੋ ਫਰੋਖਤ ਕੀਤੀ ਗਈ। ਭਾਰਤੀ ਫੌਜ ਨੇ ਵੀ ਕਈ ਘੋੜੇ ਖਰੀਦੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ