ਅਮੀਰ ਘਰ ਦੇ ਮੁੰਡੇ ਨੂੰ 10 ਸਾਲ ਤੋਂ ਬਣਾਕੇ ਰੱਖਿਆ ਸੀ ਗੁਲਾਮ, ਜਰਮਨੀ ਤੋਂ ਆਈ ਭੈਣ ਨੇ ਦੇਖੋ ਕਿਵੇਂ ਛੁਡਵਾਇਆ

Tags

ਅਸੀਂ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਦੇਖਦੇ ਹੀ ਰਹਿੰਦੇ ਹਾਂ, ਜਿਨ੍ਹਾਂ ਵਿੱਚ ਗੁੱਜਰ ਪਰਿਵਾਰਾਂ ਤੋਂ ਜਾਂ ਹੋਰ ਕਿਸੇ ਪਸ਼ੂ ਪਾਲਕ ਤੋਂ ਕਿਸੇ ਮੰਦ ਬੁੱਧੀ ਵਿਅਕਤੀ ਨੂੰ ਛੁਡਾਉਣ ਦਾ ਜ਼ਿਕਰ ਹੁੰਦਾ ਹੈ। ਇਹ ਪਸ਼ੂ ਪਾਲਕ ਆਪਣੇ ਨਿੱਜੀ ਹਿੱਤਾਂ ਲਈ ਕਿਸੇ ਨੂੰ ਗੁਲਾਮ ਬਣਾ ਕੇ ਉਸ ਤੋਂ ਪਸ਼ੂਆਂ ਵਾਂਗ ਕੰਮ ਲੈਂਦੇ ਹਨ।

ਇਹ ਵਿਅਕਤੀ ਨਾ ਰੱਬ ਦੀ ਪ੍ਰਵਾਹ ਕਰਦੇ ਹਨ ਅਤੇ ਨਾ ਹੀ ਕਾਨੂੰਨ ਦੀ। ਜਰਮਨ ਵਿੱਚ ਰਹਿੰਦੀ ਇੱਕ ਔਰਤ ਜੋਤੀ ਨੂੰ ਸੋਸ਼ਲ ਮੀਡੀਆ ਦੇ ਜਰੀਏ 10 ਸਾਲ ਮਗਰੋਂ ਆਪਣਾ ਭਰਾ ਜਤਿੰਦਰ ਵਰਮਾ ਮਿਲ ਗਿਆ। ਉਸ ਦੇ ਵਿਛੋੜੇ ਵਿੱਚ ਉਸ ਦੀ ਮਾਂ ਵੀ ਸਾਲ 2017 ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ।

ਮਿਲੀ ਜਾਣਕਾਰੀ ਮੁਤਾਬਕ ਜਤਿੰਦਰ ਵਰਮਾ ਦਰਜੀ ਦਾ ਕੰਮ ਕਰਦਾ ਸੀ। ਉਹ ਦੁੱਧ ਲੈਣ ਲਈ ਘਰ ਤੋਂ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ। ਜਤਿੰਦਰ ਵਰਮਾ ਹੀ ਪਰਿਵਾਰ ਦਾ ਖਰਚਾ ਚਲਾਉਂਦਾ ਸੀ। ਉਸ ਦੇ ਭੈਣ-ਭਰਾ ਉਸ ਸਮੇਂ ਛੋਟੇ ਸਨ। ਪਤਾ ਲੱਗਾ ਹੈ ਕਿ ਜਤਿੰਦਰ ਵਰਮਾ ਨੂੰ ਜਲੰਧਰ ਦੇ ਵਾਲਮੀਕਿ ਗੇਟ ਤੋਂ ਬੱਬੂ ਅਤੇ ਰਿੰਕੂ ਫੜ ਕੇ ਲੈ ਗਏ।

ਜਤਿੰਦਰ ਵਰਮਾ ਤੋਂ ਪਸ਼ੂਆਂ ਦਾ ਕੰਮ ਕਰਵਾਇਆ ਜਾਂਦਾ ਸੀ ਅਤੇ ਰਾਤ ਨੂੰ ਟਰਾਲੀ ਵਿੱਚ ਤਾਲਾ ਲਗਾ ਕੇ ਰੱਖਿਆ ਜਾਂਦਾ ਸੀ। ਉਹ ਟਰਾਲੀ ਵਿੱਚ ਹੀ ਸੌੰਦਾ ਸੀ। ਇੱਕ ਤਰਾਂ ਨਾਲ ਇਹ ਟਰਾਲੀ ਹੀ ਉਸ ਦਾ ਘਰ ਸੀ। ਪਟਿਆਲਾ ਦੇ ਭਾਦਸੋਂ ਰੋਡ ਤੇ ਪਿੰਡ ਲਚਕਾਣੀ ਸਥਿਤ ਇੱਕ ਸੰਸਥਾ ਆਪਣਾ ਫਰਜ਼ ਸੇਵਾ ਸੁਸਾਇਟੀ (ਰਜਿ:) ਵੱਲੋਂ ਜਤਿੰਦਰ ਵਰਮਾ ਨੂੰ ਅੰਮਿ੍ਤਸਰ ਦੇ ਪਿੰਡ ਜਸਤਰਵਾਲ ਤੋਂ ਛੁਡਾਇਆ ਗਿਆ ਸੀ।

ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਜੋ ਕਿਸੇ ਤਰਾਂ ਜਰਮਨ ਵਿੱਚ ਰਹਿ ਰਹੀ ਜੋਤੀ ਨੇ ਦੇਖ ਲਈ। ਜਿਸ ਵਿੱਚ ਉਸ ਦਾ ਲਾਪਤਾ ਹੋਇਆ ਭਰਾ ਜਤਿੰਦਰ ਵਰਮਾ ਸੀ। ਆਪਣੇ ਭਰਾ ਨੂੰ ਛੁਡਾਉਣ ਲਈ ਉਹ ਪੰਜਾਬ ਪਹੁੰਚ ਗਈ।

ਜਤਿੰਦਰ ਵਰਮਾ ਨੇ ਆਪਣੇ ਸਾਰੇ ਸਬੰਧੀਆਂ ਨੂੰ ਪਛਾਣ ਲਿਆ। ਜੋਤੀ ਨੇ ਉਨ੍ਹਾਂ ਲੋਕਾਂ ਨੂੰ ਖਰੀਆਂ-ਖਰੀਆਂ ਸੁਣਾਈਆਂ, ਜਿਨ੍ਹਾਂ ਨੇ ਜਤਿੰਦਰ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ। ਜਤਿੰਦਰ ਦੇ ਪਰਿਵਾਰ ਵਾਲੇ ਉਸ ਨੂੰ ਮਿਲ ਕੇ ਬੜੇ ਖੁਸ਼ ਹੋਏ। ਉਨ੍ਹਾਂ ਨੇ ਸੰਸਥਾ ਵਾਲਿਆਂ ਦਾ ਵਾਰ ਵਾਰ ਤਹਿ ਦਿਲੋਂ ਧੰਨਵਾਦ ਕੀਤਾ।

ਪਿੰਡ ਲਚਕਾਣੀ ਸਥਿਤ ਸੰਸਥਾ ਕੋਲ 60-70 ਜੀਅ ਹਨ। ਉਹ ਚਾਹੁੰਦੇ ਹਨ ਕਿ ਇਨ੍ਹਾਂ ਦੇ ਪਰਿਵਾਰ ਵਾਲੇ ਵੀ ਇਨ੍ਹਾਂ ਨੂੰ ਪਛਾਣ ਕੇ ਲੈ ਜਾਣ ਤਾਂ ਕਿ ਇਹ ਵਿਅਕਤੀ ਵੀ ਆਪਣੇ ਪਰਿਵਾਰਾਂ ਵਿੱਚ ਜਾਣ। ਸੰਸਥਾ ਕੋਲ ਜਗਾਹ ਦੀ ਵੀ ਕਮੀ ਹੈ। ਸੰਸਥਾ ਵਾਲੇ ਚਾਹੁੰਦੇ ਹਨ ਕਿ ਦਾਨੀ ਸੱਜਣ ਰੇਤਾ, ਬਜਰੀ, ਕੱਪੜਾ ਅਤੇ ਰਾਸ਼ਨ ਆਦਿ ਦਾਨ ਵਜੋਂ ਦੇ ਕੇ ਸੰਸਥਾ ਦੀ ਮੱਦਦ ਕਰਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ