ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ (Shehnaaz Gill) ਅੱਜ-ਕੱਲ੍ਹ ਇੱਕ ਵੱਡਾ ਨਾਂਅ ਬਣ ਚੁੱਕੀ ਹੈ। ਸ਼ਹਿਨਾਜ਼ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਸੀ ਪਰ ਹੁਣ ਉਹ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਜਾਣੀ ਜਾਂਦੀ ਹੈ। ਅਦਾਕਾਰਾ ਨੇ ਬਹੁਤ ਘੱਟ ਸਮੇਂ 'ਚ ਖੁਦ ਨੂੰ ਵੱਡੇ ਮੁਕਾਮ 'ਤੇ ਪਹੁੰਚਾਇਆ ਹੈ। ਸ਼ਹਿਨਾਜ਼ ਹਰ ਰੋਜ਼ ਨਵੇਂ ਮਿਊਜ਼ਿਕ ਵੀਡੀਓਜ਼ 'ਚ ਨਜ਼ਰ ਆਉਂਦੀ ਰਹਿੰਦੀ ਹੈ। ਪੰਜਾਬ ਦੀ ਕੈਟਰੀਨਾ ਕੈਫ ਵੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲਾਂਕਿ ਸ਼ਹਿਨਾਜ਼ ਇਨ੍ਹੀਂ ਦਿਨੀਂ ਆਪਣੇ ਸ਼ੋਅ 'Desi Vibes With Shehnaaz Gill Show' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ।
ਇਸ ਦੌਰਾਨ ਸ਼ਹਿਨਾਜ਼ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਸਾਰਿਆਂ ਨੂੰ ਇੱਕ ਸਵਾਲ ਪੁੱਛਿਆ ਹੈ। ਦਰਅਸਲ, ਸ਼ਹਿਨਾਜ਼ ਗਿੱਲ ਪਿਛਲੇ ਕਈ ਦਿਨਾਂ ਤੋਂ ਆਪਣਾ ਇੱਕ ਸ਼ੋਅ ਲੈ ਕੇ ਆ ਰਹੀ ਹੈ। ਇਸ ਸ਼ੋਅ ਦਾ ਨਾਂਅ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' ਹੈ। ਇਸ ਸ਼ੋਅ 'ਚ ਹੁਣ ਤੱਕ ਕਈ ਵੱਡੇ ਸਿਤਾਰੇ ਨਜ਼ਰ ਆ ਚੁੱਕੇ ਹਨ। ਸ਼ੋਅ 'ਚ ਸ਼ਹਿਨਾਜ਼ ਆਪਣੀ ਨਿੱਜੀ ਜ਼ਿੰਦਗੀ ਅਤੇ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ, ਉਹ ਵੀ ਬਹੁਤ ਦੇਸੀ ਅੰਦਾਜ਼ 'ਚ।
ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸਿਰਫ਼ ਕਾਰਤਿਕ ਹੀ ਸ਼ਹਿਨਾਜ਼ ਦੇ ਅਗਲੇ ਮਹਿਮਾਨ ਹੋ ਸਕਦੇ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਵੀ ਕਾਰਤਿਕ ਆਰੀਅਨ ਨੂੰ ਕਾਫੀ ਪਸੰਦ ਕਰਦੀ ਹੈ। ਜਦੋਂ ਸ਼ਹਿਨਾਜ਼ ਬਿੱਗ ਬੌਸ ਦੇ ਘਰ 'ਚ ਸੀ, ਉਸ ਦੌਰਾਨ ਵੀ ਕਾਰਤਿਕ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਘਰ ਪਹੁੰਚੇ ਸਨ। ਕਾਰਤਿਕ ਨੂੰ ਦੇਖ ਕੇ ਸ਼ਹਿਨਾਜ਼ ਉਨ੍ਹਾਂ ਦੀ ਦੀਵਾਨਾ ਹੋ ਗਈ ਸੀ। ਦੋਵਾਂ ਵਿਚਾਲੇ ਖੂਬ ਹਾਸਾ-ਮਜ਼ਾਕ ਵੀ ਦੇਖਣ ਨੂੰ ਮਿਲਿਆ ਸੀ। ਜੇਕਰ ਇਹ ਅੰਦਾਜ਼ਾ ਸੱਚ ਨਿਕਲਦਾ ਹੈ ਤਾਂ ਸ਼ਹਿਨਾਜ਼ ਦਾ ਆਉਣ ਵਾਲਾ ਸ਼ੋਅ ਕਾਫੀ ਮਜ਼ੇਦਾਰ ਹੋਣ ਵਾਲਾ ਹੈ।