ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿੱਚ ਨਾਂਅ ਕਮਾਉਣ ਵਾਲੀ ਸਟਾਰ ਪ੍ਰਿਅੰਕਾ ਚੋਪੜਾ (Priyanka Chopra) ਭਾਰਤੀ ਪ੍ਰਸ਼ੰਸਕ ਦੇ ਵੀ ਬੇਹੱਦ ਕਰੀਬ ਹੈ। ਅਦਾਕਾਰਾ ਨਾਲ ਜੁੜੀਆਂ ਖਬਰਾਂ ਜਾਣਨ ਲਈ ਪ੍ਰਸ਼ੰਸ਼ਕ ਹਮੇਸ਼ਾ ਬੇਤਾਬ ਰਹਿੰਦੇ ਹਨ। ਜਦੋਂ ਤੋਂ ਪ੍ਰਿਯੰਕਾ ਨੇ ਆਪਣੀ ਬੇਟੀ ਮਾਲਤੀ ਮੈਰੀ ਬਾਰੇ ਐਲਾਨ ਕੀਤਾ ਹੈ, ਪ੍ਰਸ਼ੰਸਕ ਉਸ ਦੀ ਬੇਟੀ ਨੂੰ ਦੇਖਣਾ ਚਾਹੁੰਦੇ ਹਨ। ਹੁਣ ਆਖਿਰਕਾਰ ਪ੍ਰਿਅੰਕਾ ਨੇ ਸਭ ਨੂੰ ਬੇਟੀ ਦਾ ਚਿਹਰਾ ਦਿਖਾ ਦਿੱਤਾ ਹੈ। ਸੋਮਵਾਰ ਨੂੰ ਨਿਕ ਜੋਨਸ ਅਤੇ ਉਨ੍ਹਾਂ ਦੇ ਭਰਾਵਾਂ ਨੂੰ 'ਹਾਲੀਵੁੱਡ ਵਾਕ ਆਫ ਫੇਮ ਸਟਾਰ' ਐਵਾਰਡ ਮਿਲਿਆ। ਇਸ ਫੰਕਸ਼ਨ ਦੌਰਾਨ ਪ੍ਰਿਅੰਕਾ ਨੇ ਆਪਣੀ ਬੇਟੀ ਦੀ ਸਾਰਿਆਂ ਨਾਲ ਜਾਣ-ਪਛਾਣ ਕਰਵਾਈ।
ਪਿਛਲੇ ਦਿਨੀਂ ਜਦੋਂ ਪ੍ਰਿਯੰਕਾ ਚੋਪੜਾ ਨੇ ਮਾਲਤੀ ਦੇ ਪਹਿਲੇ ਜਨਮਦਿਨ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਤਾਂ ਹਰ ਕੋਈ ਚਾਹੁੰਦਾ ਸੀ ਕਿ ਉਹ ਧੀ ਦੀ ਫੋਟੋ ਦਿਖਾਵੇ। ਮਾਲਤੀ ਦਾ ਚਿਹਰਾ ਦੇਖਣ ਲਈ ਸਾਰਿਆਂ ਵਿਚ ਉਤਸ਼ਾਹ ਸੀ। ਅਜਿਹੇ 'ਚ ਸੋਮਵਾਰ ਨੂੰ ਮਾਲਤੀ ਦੀ ਪਹਿਲੀ ਜਨਤਕ ਪੇਸ਼ੀ ਸੀ। ਇਸ ਦੌਰਾਨ ਮਾਲਤੀ ਨੇ ਕ੍ਰੀਮ ਕਲਰ ਵਾਲਾ ਸਵੈਟਰ ਅਤੇ ਚਿੱਟੇ ਟਾਪ ਨਾਲ ਮੈਚਿੰਗ ਸ਼ਾਰਟਸ ਪਹਿਨੇ ਹੋਏ ਸਨ। ਮਾਲਤੀ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।