ਦੀਵਾਲੀ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਦਾ AQI ਬਹੁਤ ਹੀ ਮਾੜਾ ਹਾਲਾਤ 'ਚ ਪਹੁੰਚ ਗਿਆ ਹੈ। ਇਨ੍ਹਾਂ ਇਲਾਕਿਆਂ ਦੀ ਹਵਾ ਗੁਣਵੱਤਾ ਨੂੰ ਮਾੜੀ ਜਾਂ ਤਾਂ ਬਹੁਤ ਮਾੜੀ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ. ) ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਲੁਧਿਆਣਾ ਵਿੱਚ ਸਵੇਰੇ 10 ਵਜੇ ਦੇ ਕਰੀਬ AQI ਕ੍ਰਮਵਾਰ 313 ਅਤੇ 269 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ- 249, ਮੰਡੀ ਗੋਬਿੰਦਗੜ੍ਹ- 208, ਪਟਿਆਲਾ- 225, ਜਲੰਧਰ- 260 ਅਤੇ ਖੰਨਾ- 212 AQI ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦਾ AQI 178 ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਦੀਵਾਲੀ 'ਤੇ ਪਟਾਕੇ ਚਲਾਉਣ ਲਈ 8 ਵਜੇ ਤੋਂ ਰਾਤ 10 ਵਜੇ ਦਾ ਸਮਾਂ ਦਿੱਤਾ ਸੀ
ਪਰ ਕੁਝ ਇਲਾਕਿਆਂ 'ਚ ਤਾਂ 11 ਵਜੇ ਦੇ ਕਰੀਬ ਵੀ ਲੋਕਾਂ ਵੱਲੋਂ ਲਗਾਤਾਰ ਪਟਾਕੇ ਚਲਾਏ ਜਾ ਰਹੇ ਸਨ। ਪੰਜਾਬ 'ਚ ਕਈ ਥਾਵਾਂ 'ਤੇ ਪਰਾਲੀ ਵੀ ਸਾੜੀ ਗਈ। ਜਿਸ ਦੇ ਨਾਲ ਖੇਤਾਂ ਤੋਂ ਆ ਰਹੇ ਧੂੰਏ ਅਤੇ ਪਟਾਕਿਆਂ ਦੇ ਪ੍ਰਦੂਸ਼ਨ ਨੇ ਹਵਾ ਗੁਣਵੱਤਾ ਦਾ ਪੱਧਰ ਹੇਠਾਂ ਪਹੁੰਚਾ ਦਿੱਤਾ ਹੈ । ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ 'ਚ ਅਕਤੂਬਰ ਅਤੇ ਨਵੰਬਰ ਮਹੀਨੇ ਜੋ ਪਰਾਲੀ ਨੂੰ ਸਾੜਿਆ ਜਾਂਦਾ ਹੈ , ਉਸ ਨਾਲ ਵੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ 'ਚ ਚਿੰਤਾਜਨਕ ਵਾਧਾ ਹੋ ਜਾਂਦਾ ਹੈ। ਕਿਸਾਨਾਂ ਕੋਲ ਝੋਨੇ ਦੀ ਕਟਾਈ ਤੋਂ ਬਾਅਦ ਹਾੜੀ ਦੀ ਫ਼ਸਲ ਕਣਕ ਦੀ ਵਾਢੀ ਲਈ ਘੱਟ ਸਮਾਂ ਹੋਣ ਕਾਰਨ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜਲਦੀ ਕੱਢਣ ਲਈ ਆਪਣੇ ਖੇਤਾਂ ਨੂੰ ਸਾੜ ਦਿੰਦੇ ਹਨ।