11 ਤੇ 12 ਅਕਤੂਬਰ ਮੌਸਮ ਬਾਰੇ ਤਾਜ਼ਾ ਅਪਡੇਟ, ਪੰਜਾਬ ਦੇ ਇਨ੍ਹਾਂ 9 ਜਿਲਿਆਂ ਵਿੱਚ ਬੱਦਲਵਾਈ ਤੇ ਠੰਡ ਦਾ ਕਹਿਰ

Tags

ਸੂਬੇ ਵਿਚ ਪਿਛਲੇ ਦਿਨੀਂ ਕਈ ਥਾਵਾਂ ’ਤੇ ਹਲਕੀ ਬਾਰਿਸ਼ ਅਤੇ ਲਗਾਤਾਰ ਬੱਦਲ ਛਾਏ ਰਹਿਣ ਨਾਲ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਚ ਠੰਡਕ ਆਉਣ ਨਾਲ ਪਾਰੇ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਮਵਾਰ ਨੂੰ ਪਾਰੇ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸੂਬੇ ਵਿਚ ਔਸਤ ਪਾਰਾ 28 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਜੋ ਆਮ ਤੋਂ 5 ਡਿਗਰੀ ਤੱਕ ਘੱਟ ਹੈ। ਮੌਸਮ ਵਿਭਾਗ ਮੁਤਾਬਕ ਹੁਣ ਅੱਗੇ ਦਿਨ-ਰਾਤ ਦੇ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਮੈਦਾਨੀ ਇਲਾਕਿਆਂ ਵਿਚ ਧੁੰਦ ਪੈਣੀ ਸ਼ੁਰੂ ਹੋਵੇਗੀ। ਇਸ ਸਮੇਂ ਨਿਊਨਤਮ ਪਾਰਾ 20 ਡਿਗਰੀ ’ਤੇ ਆ ਚੁੱਕਾ ਹੈ।

ਆਈ. ਐੱਮ. ਡੀ. ਅਨੁਸਾਰ ਮੰਗਲਵਾਰ ਤੋਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਜ਼ਿਆਦਾਤਰ ਪਾਰੇ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਬਠਿੰਡਾ ਜ਼ਿਲ੍ਹੇ ਵਿਚ ਦੇਖਣ ਨੂੰ ਮਿਲੀ। ਇਥੇ ਵੱਧ ਤੋਂ ਵੱਧ ਪਾਰਾ 26 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਇਹ ਗਿਰਾਵਟ 8 ਡਿਗਰੀ ਤੋਂ ਜ਼ਿਆਦਾ ਹੈ।