ਨਾਭਾ ਵਿਖੇ ਐੱਸ ਸੀ/ਬੀ ਸੀ ਸੰਗਠਨ ਵੱਲੋਂ ਲਾਅ ਅਫ਼ਸਰਾਂ ਦੀ ਨਿਯੁਕਤੀ ਨੂੰ ਲੈ ਕੇ ਨਾਭਾ ਦੇ ਬੋੜਾ ਗੇਟ ਚੌਕ ਵਿਖੇ ਧਰਨਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਨੂੰ ਨਗਰ ਕੌਂਸਲ ਬੁਲਾਇਆ ਗਿਆ। ਇਸ ਦੌਰਾਨ ਦੇਵ ਮਾਨ ਤੇ ਸਫ਼ਾਈ ਸੇਵਕਾਂ ਵਿਚਕਾਰ ਬਹਿਸ ਹੋ ਗਈ, ਜਿਸ ਤੋਂ ਬਾਅਦ ਦੇਵ ਮਾਨ ਵੱਲੋਂ ਪੁਲਸ ਨੂੰ ਬੁਲਾ ਕੇ 2 ਸਫ਼ਾਈ ਸੇਵਕਾਂ ਨੂੰ ਜਿਨ੍ਹਾਂ 'ਚ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਉਨ੍ਹਾਂ ਮੰਗ ਕੀਤੀ ਕਿ ਸਾਡੇ ਸਾਥੀਆਂ ਨੂੰ ਛੱਡਿਆ ਜਾਵੇ, ਨਹੀਂ ਤਾਂ ਧਰਨਾ ਜਾਰੀ ਰਹੇਗਾ। ਇਕ ਘੰਟੇ ਦੇ ਧਰਨੇ ਤੋਂ ਬਾਅਦ ਜਦੋਂ ਸਫ਼ਾਈ ਸੇਵਕਾਂ ਦੇ ਸਮਰਥਕ ਵਿਧਾਇਕ ਦੇ ਦਫ਼ਤਰ ਦੇ ਬਾਹਰ ਡਟੇ ਰਹੇ ਤਾਂ ਮਜਬੂਰੀਵੱਸ ਨਾਭਾ ਕੋਤਵਾਲੀ ਪੁਲਸ ਨੇ ਸਫ਼ਾਈ ਸੇਵਕ ਯੂਨੀਅਨ ਆਗੂ ਸੰਦੀਪ ਬਾਲੀ ਤੇ ਉਸ ਦੇ ਸਾਥੀ ਨੂੰ ਛੱਡ ਦਿੱਤਾ, ਜਿਸ ਤੋਂ ਬਾਅਦ ਦੇਵ ਮਾਨ ਨੇ ਖੁਦ ਧਰਨੇ ਵਿੱਚ ਪਹੁੰਚ ਕੇ ਕਿਹਾ ਕਿ ਮੇਰਾ ਕੋਈ ਕਸੂਰ ਨਹੀਂ, ਮੈਂ ਤਾਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੰਮ 'ਤੇ ਕਿਉਂ ਨਹੀਂ ਜਾ ਰਹੇ ਅਤੇ ਧਰਨੇ 'ਚ ਸ਼ਾਮਲ ਹੋ ਰਹੇ ਹੋ। ਦੇਵ ਮਾਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਇਹ ਧਰਨਾ ਖ਼ਤਮ ਕਰ ਦਿੱਤਾ ਗਿਆ। ਇਸ 'ਤੇ ਰੋਹ 'ਚ ਆਏ ਐੱਸ ਸੀ/ਬੀ ਸੀ ਸੰਗਠਨ ਦੇ ਆਗੂਆਂ ਨੇ ਵਿਧਾਇਕ ਦੇਵ ਮਾਨ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ ਤੇ ਕਿਹਾ ਕਿ ਵਿਧਾਇਕ ਧੱਕੇਸ਼ਾਹੀ ਕਰ ਰਿਹਾ।