ਸਾਲੀਆਂ ਦੇ ਨਾਕੇ ਤੇ CM ਭਗਵੰਤ ਮਾਨ ਨੇ ਕਹਿ ਅਜਿਹੀ ਗੱਲ, ਸਾਰੇ ਜਣੇ ਲੱਗੇ ਹੱਸਣ

Tags

ਪੰਜਾਬ ਦੇ ਮੁੱਖ ਮੰਤਰੀ ਅੱਜ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਇਹ ਵਿਆਹ ਸਮਾਗਮ ਭਾਵੇਂ ਹੀ ਸਾਦਾ ਰੱਖਿਆ ਗਿਆ ਸੀ ਪਰ ਪੂਰੇ ਰੀਤੀ-ਰਿਵਾਜ ਨਿਭਾਏ ਗਏ। ਮੁੱਖ ਮੰਤਰੀ ਮਾਨ ਦੇ ਲਾਵਾਂ 'ਤੇ ਬੈਠਣ ਤੋਂ ਪਹਿਲਾਂ ਸਾਲੀਆਂ ਨੇ ਨਾਕਾ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਮੁੱਖ ਮੰਤਰੀ ਵੱਲੋਂ ਆਪਣੀਆਂ ਸਾਲੀਆਂ ਨੂੰ ਗਿਫ਼ਟ ਵੀ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ। ਇਸ ਸਭ ਖ਼ੁਸ਼ੀ ਦੇ ਪਲ ਦੇਖ ਪਰਿਵਾਰ ਬੇਹੱਦ ਖ਼ੁਸ਼ ਨਜ਼ਰ ਆਇਆ।

ਇਸ ਦੌਰਾਨ ਮੁੱਖ ਮੰਤਰੀ ਮਾਨ ਦੀ ਸਾਲੀਆਂ ਨਾਲ ਮਿੱਠੀ ਨੋਕ-ਝੋਕ ਹੋਈ। ਜਦੋਂ ਮੁੱਖ ਮੰਤਰੀ ਮਾਨ ਨੂੰ ਪਤਾ ਲੱਗਾ ਕਿ ਰਿੱਬਨ ਕਟਾਈ ਲਈ ਜਦੋਂ ਉਨ੍ਹਾਂ ਕੋਲ ਕੈਂਚੀ ਨਹੀਂ ਹੈ ਤਾਂ ਉਹ ਕਹਿਣ ਲੱਗੇ ਕਿ ਉਹ ਆਪਣਾ ਸਮਾਨ ਤਾਂ ਲੈ ਕੇ ਨਹੀਂ ਆਈਆਂ।