ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਨੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਾਨਸਾ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੰਤਰੀ ਦੇ ਕਾਰਜਕਾਲ ਦੌਰਾਨ ਕਈ ਟੈਂਡਰ ਅਤੇ ਸਾਮਾਨ ਦੀ ਖਰੀਦਦਾਰੀ ਹੋਈ। ਮਹਿਕਮੇ ਵਿੱਚ ਜੋ ਵੀ ਕੰਮ ਹੋਵੇ, ਕੋਈ ਸਾਬਤ ਕਰੇ ਕਿ ਮੈਂ, ਮੇਰੇ ਪਰਿਵਾਰ, ਰਿਸ਼ਤੇਦਾਰ ਜਾਂ ਪਾਰਟੀ ਵਰਕਰ ਨੇ ਇੱਕ ਰੁਪਇਆ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ 'ਤੇ ਪੂਰਾ ਭਰੋਸਾ ਹੈ। ਪਾਰਟੀ ਵਫ਼ਾਦਾਰ ਸਿਪਾਹੀ ਨਾਲ ਨਿਆਂ ਜ਼ਰੂਰ ਕਰੇਗੀ। ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਸੀ।
ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਵਿਜੇ ਸਿੰਗਲਾ ਨੇ ਵਿਭਾਗ ਦੇ ਹਰ ਕੰਮ ਵਿੱਚ 1% ਕਮਿਸ਼ਨ ਮੰਗਿਆ ਸੀ। ਜਿਸ ਦੀ ਰਿਕਾਰਡਿੰਗ ਉਸ ਕੋਲ ਆਈ। ਉਨ੍ਹਾਂ ਨੇ ਵਿਜੇ ਸਿੰਗਲਾ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਗਲਤੀ ਮੰਨ ਲਈ। ਇਸ ਮਗਰੋਂ ਮਾਨ ਨੇ ਸਿਹਤ ਵਿਭਾਗ ਦੇ ਇੰਜਨੀਅਰ ਦੀ ਸ਼ਿਕਾਇਤ ’ਤੇ ਸਿੰਗਲਾ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਕਰੀਬ 42 ਦਿਨ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।