ਭਗਵੰਤ ਮਾਨ ਦੀ ਨਵੀ ਮੰਤਰੀ ਬਣਨ ਮਗਰੋਂ ਅਨਮੋਲ ਗਗਨ ਮਾਨ ਨੇ ਕਰਤਾ ਵੱਡਾ ਐਲਾਨ

Tags

ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚ ਸ਼ਾਮਲ ਕੀਤੀ ਗਈ ਦੂਜੀ ਮਹਿਲਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਗਾਇਕੀ ਤੋਂ ਸਿਆਸਤ ਵਿਚ ਦਾਖਲ ਹੋਈ ਸੀ। ਉਹ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਖਰੜ ਖੇਤਰ ਵਿਚ ਉਸ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਜ਼ਦੀਕੀ ਵੀ ਮੰਨੀ ਜਾਂਦੀ ਹੈ। ਹਾਲਾਂਕਿ ਮੰਤਰੀ ਦੇ ਅਹੁਦੇ ਲਈ ਕਈ ਹੋਰ ਮਹਿਲਾ ਵਿਧਾਇਕਾਂ ਦੇ ਨਾਂ ਵੀ ਚੱਲ ਰਹੇ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਮੋਲ ਗਗਨ ਮਾਨ ਦੇ ਨਾਂ ’ਤੇ ਮੋਹਰ ਲਾਈ। ਉਸ ਨੂੰ ਗਗਨਦੀਪ ਕੌਰ ਮਾਨ ਵਜੋਂ ਵੀ ਜਾਣਿਆ ਜਾਂਦਾ ਹੈ।

ਮਾਨਸਾ ’ਚ 26 ਫਰਵਰੀ 1990 ਨੂੰ ਪੈਦਾ ਹੋਈ ਅਨਮੋਲ ਗਗਨ ਮਾਨ ਨੇ ਸਿਆਸਤ ’ਚ ਦਾਖਲ ਹੁੰਦਿਆਂ ਹੀ ਆਪਣਾ ਸਿੱਕਾ ਜਮਾਇਆ। ਉਹ 2020 ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈ ਸੀ। ਉਸ ਨੇ ਆਮ ਆਦਮੀ ਪਾਰਟੀ ਲਈ ਗੀਤ ਵੀ ਗਾਇਆ ਸੀ, ਜਿਸ ਦੇ ਬੋਲ ਇਸ ਤਰ੍ਹਾਂ ਸਨ–‘‘ਭਗਤ ਸਿੰਘ, ਕਰਤਾਰ ਸਰਾਭਾ ਸਾਰੇ ਹੀ ਬਣ ਚੱਲੇ, ਭਈ ਹੁਣ ਜਾਗੋ ਆਈ ਆ, ਸਰਕਾਰ ਬਦਲਣ ਚੱਲੀਏ, ਭਈ ਹੁਣ ਜਾਗੋ ਆਈ ਆ’। ਉਸ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37,718 ਵੋਟਾਂ ਨਾਲ ਹਰਾਇਆ ਸੀ। ਉਸ ਨੇ ਗਾਇਕੀ ਦੇ ਖੇਤਰ ਵਿਚ ਵੀ ਸਿੱਕਾ ਬਣਾਇਆ ਸੀ।