ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ਟੀਮ ਨੇ ਇਕ ਪੋਸਟ ਸ਼ੇਅਰ ਕਰਦਿਆਂ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਾਈ ਪੋਸਟ ’ਚ ਕਿਹਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਕੱਲ ਸਵੇਰ ਯਾਨੀ ਮੰਗਲਵਾਰ ਤੋਂ ਮੂਸਾ ਪਿੰਡ ’ਚ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਉਨ੍ਹਾਂ ਦਾ ਬੁੱਤ ਲਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਬਹੁਤ ਭਾਵੁਕ ਹੋ ਗਏ ਸਨ। ਉਨ੍ਹਾਂ ਦੀ ਮਾਂ ਨੇ ਫੇਸਬੁੱਕ ਜ਼ਰੀਏ ਸਿੱਧੂ ਮੂਸੇਵਾਲੇ ਵਾਲੇ ’ਤੇ ਲਾਏ ਜਾ ਰਹੇ ਦੋਸ਼ਾਂ ਦਾ ਵੀ ਜਵਾਬ ਦਿੱਤਾ ਸੀ। ਉਨ੍ਹਾਂ ਨੂੰ ਮਿਲਣ ਆਉਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਕੁਝ ਮਹੀਨਿਆਂ ਤੱਕ ਉਨ੍ਹਾਂ ਦੇ ਪਿੰਡ ਵਾਪਸ ਆਉਣ ਦੀ ਜਾਣਕਾਰੀ ਦੀ ਉਡੀਕ ਕਰਨ। ਅਸੀਂ ਆਪਣੇ ਪਿੰਡ ਆਉਣ ਬਾਰੇ ਪੋਸਟ ਪਾ ਕੇ ਜਾਣਕਾਰੀ ਦੇ ਦੇਵਾਂਗੇ।
ਪਿੰਡ ਮੂਸਾ ਛੱਡ ਰਹੇ ਨੇ ਮੂਸੇਵਾਲੇ ਦੇ ਮਾਤਾ ਪਿਤਾ? ਆਖਿਰ ਕਦੋਂ ਆਉਣਗੇ ਵਾਪਸ? ਸੁਣੋ ਮਾਂ ਦੇ ਭਾਵੁਕ ਬੋਲ
Tags