ਪੰਜਾਬੀ ਗਾਇਕਾ ਅਫਸਾਨਾ ਖ਼ਾਨ ਸਿੱਧੂ ਮੂਸੇ ਵਾਲਾ ਦੇ ਬੇਹੱਦ ਕਰੀਬ ਸੀ। ਸਿੱਧੂ ਨੂੰ ਅਫਸਾਨਾ ਖ਼ਾਨ ਆਪਣਾ ਵੱਡਾ ਭਰਾ ਮੰਨਦੀ ਸੀ। ਅਜਿਹਾ ਕੋਈ ਦਿਨ ਨਹੀਂ ਹੈ, ਜਦੋਂ ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਨੂੰ ਯਾਦ ਕਰਦਿਆਂ ਕੋਈ ਪੋਸਟ ਸਾਂਝੀ ਨਾ ਕੀਤੀ ਹੋਵੇ। ਵੀਡੀਓ ਦੀ ਕੈਪਸ਼ਨ ’ਚ ਅਫਸਾਨਾ ਲਿਖਦੀ ਹੈ, ‘‘ਮਾਂ-ਧੀ। ਮੈਂ ਆਪਣੇ ਬਾਈ ਸਿੱਧੂ ਮੂਸੇ ਵਾਲਾ ਦੇ ਸਾਰੇ ਸੁਪਨੇ ਪੂਰੇ ਕਰਨੇ, ਆਪਣੇ ਮਾਤਾ-ਪਿਤਾ ਨਾਲ ਸਾਰੇ ਖਵਾਬ ਬਾਈ ਦੇ ਪੂਰੇ ਕਰਨੇ। ਸਿੱਧੂ ਬਾਈ ਹਮੇਸ਼ਾ ਮੇਰੇ ਦਿਲ ’ਚ ਹੈ।’’ ਹਾਲ ਹੀ ’ਚ ਅਫਸਾਨਾ ਸਿੱਧੂ ਮੂਸੇ ਵਾਲਾ ਦੀ ਮਾਂ ਨੂੰ ਮਿਲੀ, ਜਿਸ ਦੀ ਇਕ ਵੀਡੀਓ ਅਫਸਾਨਾ ਨੇ ਇੰਸਟਾਗ੍ਰਾਮ ਰੀਲ ’ਚ ਸਾਂਝੀ ਕੀਤੀ ਹੈ।
ਇਸ ਵੀਡੀਓ ’ਚ ਅਫਸਾਨਾ ਸਿੱਧੂ ਮੂਸੇ ਵਾਲਾ ਦੀ ਮਾਂ ਦੇ ਗਲ ਲੱਗੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਫਸਾਨਾ ਨੇ ਸਿੱਧੂ ਮੂਸੇ ਵਾਲਾ ਨਾਲ ਇਕ ਰੀਲ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ’ਚ ਅਫਸਾਨਾ ਨੇ ਲਿਖਿਆ ਸੀ, ‘‘ਵੱਡੇ ਬਾਈ ਸਿੱਧੂ ਮੂਸੇ ਵਾਲਾ ਬਹੁਤ ਯਾਦ ਕਰ ਰਹੀ ਹਾਂ। ਕੁਝ ਹੁੰਦੇ ਨੇ ਭਰਾ ਜਾਨ ਤੋਂ ਪਿਆਰੇ, ਜਿਨ੍ਹਾਂ ਬਿਨਾਂ ਰਿਹਾ ਨਹੀਂ ਜਾਂਦਾ। ਹਰ ਇਕ ਨੂੰ ਸਾਡੇ ਆਲਾ ਕਿਹਾ ਨਹੀਂ ਜਾਂਦਾ। ਵਾਪਸ ਆ ਜਾ ਬਾਈ।’’