21 ਜੁਲਾਈ ਨੂੰ ਭਗਵੰਤ ਮਾਨ ਨੌਜਵਾਨਾਂ ਲਈ ਕਰਨ ਜਾ ਰਹੇ ਇਹ ਵੱਡਾ ਕੰਮ

Tags

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮਾਮਲੇ ਲਈ ਗਠਿਤ ਕੈਬਨਿਟ ਸਬ ਕਮੇਟੀ ਦੀ ਮੰਗਲਵਾਰ ਨੂੰ ਹੋਈ ਬੈਠਕ ਸਿਰਫ਼ ਚਰਚਾ ਤਕ ਹੀ ਸੀਮਤ ਰਹਿ ਗਈ। ਵਿਭਾਗੀ ਪੱਧਰ ’ਤੇ ਕੱਚੇ ਮੁਲਾਜ਼ਮਾਂ ਦਾ ਪੂਰਾ ਰਿਕਾਰਡ ਨਾ ਮਿਲ ਸਕਣ ਕਾਰਨ ਇਸ ਮਸਲੇ ’ਤੇ ਕੋਈ ਖਾਸ ਮੰਥਨ ਨਹੀਂ ਹੋ ਸਕਿਆ। ਰਿਕਾਰਡ ਨਾ ਮਿਲਣ ਕਾਰਨ ਸਬ ਕਮੇਟੀ ਦੇ ਮੈਂਬਰਾਂ ਨੇ ਨਾਰਾਜ਼ਗੀ ਜਤਾਉਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਗਲੇ ਦੋ ਦਿਨਾਂ ਦੇ ਅੰਦਰ ਪੂਰਾ ਰਿਕਾਰਡ ਪੇਸ਼ ਕੀਤਾ ਜਾਵੇ। ਇਸ ਮਾਮਲੇ ’ਤੇ ਹੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਕਾਨੂੰਨੀ ਪੇਚੀਦਗੀਆਂ ਨੂੰ ਦੂਰ ਕਰਨ ਲਈ ਮੰਥਨ ਕੀਤਾ ਜਾ ਰਿਹਾ ਹੈ।

ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਸਬ ਕਮੇਟੀ ਵਿਚ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਹਰਜੋਤ ਬੈਂਸ ਵੀ ਸ਼ਾਮਲ ਹਨ। ਹੁਣ ਇਸ ਮਸਲੇ ’ਤੇ ਅਗਲੀ ਬੈਠਕ 21 ਜੁਲਾਈ ਨੂੰ ਹੋਵੇਗੀ। ਕਮੇਟੀ ਦੇ ਪੱਧਰ ’ਤੇ ਕਰੀਬ 36 ਹਜ਼ਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਦਾ ਫ਼ੈਸਲਾ ਹੋਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ।