ਹੁਣੇ ਹੁਣੇ ਸਰਕਾਰੀ ਬੱਸਾਂ ਬਾਰੇ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ

Tags

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਬੱਸ ਸਟੈਂਡ ਤੋਂ ਮੰਗਲਵਾਰ ਨੂੰ ਲੰਬੇ ਸਮੇਂ ਤੋਂ ਬੰਦ ਪਏ ਰੂਟਾਂ ਤੋਂ ਦੁਬਾਰਾ ਬੱਸ ਸੇਵਾ ਸ਼ੁਰੂ ਕਰਦੇ ਹੋਏ 18 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਭੁੱਲਰ ਨੇ ਕਿਹਾ ਕਿ ਪੰਜਾਬ ਭਰ ਵਿਚ ਨਿੱਜੀ ਟਰਾਂਸਪੋਰਟ ਮਾਫੀਆ ਉਤੇ ਲਗਾਮ ਕੱਸਣ ਵਾਸਤੇ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਰਕਾਰ ਦੇ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਟਰਾਂਸਪੋਰਟ ਮਾਫ਼ੀਆ ਉੱਤੇ ਨਕੇਲ ਕੱਸ ਲਈ ਜਾਵੇਗੀ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਪੱਟੀ ਤੋਂ ਜੁਵਾਲਾ ਜੀ ਵਾਇਆ ਚਿੰਤਪੁਰਨੀ ਅਤੇ ਪੱਟੀ ਤੋਂ ਯੂਮਨਾ ਨਗਰ, ਪੱਟੀ ਤੋਂ ਦਿੱਲੀ ਵਾਇਆ ਮੋਗਾ,

ਪੱਟੀ ਤੋਂ ਬਠਿੰਡਾ-ਡੱਬਵਾਲੀ, ਪੱਟੀ ਤੋਂ ਹੁਸ਼ਿਆਰਪੁਰ ਵਾਇਆ ਚੋਹਲਾ ਸਾਹਿਬ, ਪੱਟੀ ਤੋਂ ਜੰਮੂ ਵਾਇਆ ਅੰਮਿ੍ਤਸਰ ਅਤੇ ਪੱਟੀ ਤੋਂ ਸ੍ਰੀ ਆਨੰਦਪੁਰ ਸਾਹਿਬ ਵਾਇਆ ਅੰਮਿ੍ਤਸਰ ਅਤੇ ਛੋਟੇ ਰੂਟਾਂ 'ਤੇ ਜਾਣ ਲਈ ਬੱਸਾਂ ਸ਼ੁਰੂ ਕੀਤੀ ਗਈਆਂ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਲਦ ਹੀ ਪੰਜਾਬ ਦੇ ਬੰਦ ਪਏ ਰੂਟਾਂ ਉਤੇ ਨਵੀਆਂ ਬੱਸਾਂ ਤੋਰੀਆਂ ਜਾਣਗੀਆਂ। ਭੁੱਲਰ ਨੇ ਮੰਚ ਤੋਂ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਹਲਕੇ ਵਿੱਚ ਜੇਕਰ ਨਸ਼ਾ ਤਸਕਰ ਨੂੰ ਛੱਡਿਆ ਗਿਆ ਤਾਂ ਉਸ ਅਫ਼ਸਰ ਦੇ ਖਿਲਾਫ ਕਾਰਵਾਈ ਹੋਏਗੀ। ਨਾਲ ਹੀ ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਸਿਆਸਤਦਾਨ ਪੁਲਿਸ ਅਫਸਰਾਂ ਕੋਲੋਂ ਮਹੀਨਾ ਲੈਂਦੇ ਹੋਣਗੇ ਪਰ ਉਹਨਾਂ ਨੂੰ ਇੱਕ ਪੈਸਾ ਵੀ ਰਿਸ਼ਵਤਖੋਰੀ ਦਾ ਨਹੀਂ ਚਾਹੀਦਾ।