ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਵੱਲੋਂ ਪਿਛਲੇ ਸਾਲ ਗ਼ੁਲਾਬੀ ਸੁੰਡੀ ਨਾਲ਼ ਤਬਾਹ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਪੀੜਤ ਕਿਸਾਨਾਂ ਨੂੰ ਦਿੱਤੇ ਗਏ ਹਨ। ਇਸ ਦੌਰਾਨ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ 'ਆਪ' ਸਰਕਾਰ ਹਰ ਸੁੱਖ-ਦੁੱਖ ਵਿੱਚ ਅੰਨਦਾਤੇ ਨਾਲ਼ ਖੜ੍ਹੀ ਹੈ। ਇਸ ਦੇ ਨਾਲ ਹੀ ਭਗਵੰਤ ਨੇ ਕਿਹਾ ਕਿ ਸਰਕਾਰਾਂ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ , ਸਗੋਂ ਆਪਣੇ ਘਰ ਭਰੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਚਿੱਟੀ ਸੁੰਡੀ ਸੀ, ਉਸ ਨੁਕਸਾਨ ਲਈ ਕਿਸਮਤ ਜਿੰਮੇਦਾਰ ਨਹੀਂ ਸਗੋਂ ਜਿਨ੍ਹੇ ਨੇ ਨਕਲੀ ਬੀਜ ਤੇ ਸਪਰੇਆਂ ਦੀ ਡੀਲ ਕੀਤੀ ਉਹ ਜ਼ਿਮੇਵਾਰ ਹਨ।
ਖੁਦਕੁਸ਼ੀਆਂ ਲਈ ਉਹੀ ਜ਼ਿੰਮੇਵਾਰ ਹਨ, ਜਿੰਨ੍ਹਾ ਨੇ ਨਕਲੀ ਬੀਜ ਤੇ ਸਪਰੇਆਂ ਦੀ ਡੀਲ ਕੀਤੀ। ਨਕਲੀ ਬੀਜਾਂ ਤੇ ਸਪ੍ਰੇਆਂ ਦੀ ਜਾਂਚ ਕਰਾਂਗੇ। ਮਾਨ ਨੇ ਕਿਹਾ ਕਿ ਇਹ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ,ਇੱਥੇ ਦੁੱਖਾਂ ਨੂੰ ਵੰਢਾਇਆ ਜਾ ਰਿਹਾ, ਮੈਂ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰਨਾ। ਮਾਨ ਨੇ ਕਿਹਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੁੰਦੀਆਂ ਹਨ ਤੇ ਦੁੱਖ ਵੰਡਣ ਨਾਲ ਅੱਧਾ ਰਹਿ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਜਿੰਨ੍ਹਾ ਕਿਸਾਨਾਂ ਨੂੰ ਆਪਣੀ ਫਸਲ ਮੰਡੀ 'ਚ ਲੈ ਕੇ ਜਾਣ ਦਾ ਮੌਕਾ ਨਹੀਂ ਮਿਲਿਆ ਅੱਜ ਉਨ੍ਹਾਂ ਨੂੰ ਮੁਆਵਜ਼ੇ ਦੀ ਰਾਸ਼ੀ ਵੰਡਣ ਆਏ ਹਾਂ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਨਕਲੀ ਬੀਜ ਅਤੇ ਨਕਲੀ ਸਪਰੇ ਦਾ ਸੌਦਾ ਕੀਤਾ ,ਉਹ ਜਿੰਮੇਵਾਰ ਹਨ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਮਿਹਨਤ ਵਿਚ ਕੋਈ ਕਮੀ ਨਹੀਂ ਛੱਡਦਾ ,ਉਨ੍ਹਾਂ ਦੀ ਜਾਂਚ ਕਰਾਂਗੇ, ਜਿਨ੍ਹਾਂ ਨੇ ਪੈਸੇ ਖਾਦੇ ਹਨ। ਜੇ ਬੀਜ ਅਸਲੀ ਤੇ ਸਪਰੇਅ ਅਸਲੀ ਮਿਲ ਜਾਣ ਤਾਂ ਅਜਿਹੇ ਪ੍ਰੋਗਰਾਮ ਕਰਨ ਦੀ ਲੋੜ ਨਹੀਂ ਪੈਣੀ।
ਪਹਿਲਾਂ ਮੁਆਵਜੇ ਮਿਲਦੇ ਸੀ, ਲੰਬਾ ਸਮਾਂ ਗਿਰਦਾਵਰੀ ਚੱਲਦੀ ਸੀ। ਮੁਆਵਜ਼ੇ ਦੇ ਕੇ ਕਿਸਾਨਾਂ ਨਾਲ ਮਜ਼ਾਕ ਕਰਦੇ ਸੀ। ਇਨ੍ਹਾਂ ਨੇ ਦਾਤੇ ਨੂੰ ਭਿਖਾਰੀ ਬਣਾ ਕੇ ਰੱਖਿਆ ਹੋਇਆ ਹੈ। ਥੋੜਾ ਜਿਹਾ ਸਮਾਂ ਹੋਰ ਦੇ ਦਿਉ ਖੇਤੀ ਘਾਟੇ ਦਾ ਸੌਦਾ ਨਹੀਂ ਰਹੇਗਾ ਤੇ ਖੇਤੀ ਕਰਨ 'ਤੇ ਮਾਨ ਹੋਵੇਗਾ। ਵਿਦੇਸ਼ੀ ਯੂਨੀਵਰਸਿਟੀਆਂ ਨਾਲ ਗੱਲ ਚੱਲ ਰਹੀ ਹੈ। ਮਾਨ ਨੇ ਕਿਹਾ ਕਿ ਮੈਂ ਖੇਤੀ ਦਾ ਹਰ ਕੰਮ ਕੀਤਾ ,ਮੈਨੂੰ ਇੱਕਲੀ ਇੱਕਲੀ ਚੀਜ ਦਾ ਪਤਾ। ਜੇ ਕੀਤੇ ਬੀਜ ਅਸਲੀ ਮਿਲ ਜਾਣ ਤੇ ਮਾਰਗ ਦਰਸ਼ਨ ਹੋ ਜਾਵੇ ਕਿ ਕਿਹੜੀ ਸਪਰੇਅ ਕਰਨੀ ਹੈ ਤਾਂ ਇਨ੍ਹਾਂ ਪ੍ਰੋਗਰਾਮਣ ਦੀ ਲੋੜ ਨਹੀਂ ਪੈਣੀ। ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਰਹਿਣ ਦਿਆਂਗੇ , ਖੇਤੀ ਕਰਨ 'ਤੇ ਮਾਣ ਮਹਿਸੂਸ ਹੋਇਆ ਕਰੇਗਾ। ਇਹ ਕੁਦਰਤ ਦੀ ਮਾਰ ਨਹੀਂ ਸਿਆਸੀ ਮਾਰ ਹੈ। ਹਵਾ ਪਾਣੀ ਤੇ ਧਰਤੀ ਨੂੰ ਦਿੱਤੇ ਦਰਜੇ ਅਸੀਂ ਬਰਕਰਾਰ ਨਹੀਂ ਰੱਖ ਸਕੇ। ਧਰਤੀ ,ਪਾਣੀ ,ਹਵਾ ,ਜ਼ਹਿਰੀਲੀ ਹੋ ਗਈ ਹੈ।