ਇਹਨਾਂ ਪਰਿਵਾਰਾਂ ਨੂੰ ਨਹੀਂ ਹੋਵੇਗੀ 300 ਯੂਨਿਟ ਮਾਫ਼

Tags

ਪੰਜਾਬ ਵਿਚ ਸਮਾਰਟ ਮੀਟਰ ਜ਼ਰੀਏ ਪ੍ਰੀ-ਪੇਡ ਬਿਜਲੀ ਸਪਲਾਈ ਸ਼ੁਰੂ ਹੋਣ ਦੀਆਂ ਖ਼ਬਰਾਂ ਸਵੇਰ ਤੋਂ ਜੰਗਲ ਦੀ ਅੱਗ ਵਾਂਗ ਫ਼ੈਲੀਆਂ ਰਹੀਆਂ ਅਤੇ ਇਨ੍ਹਾਂ ਗੱਲਾਂ ਨੂੰ ਲੈ ਕੇ ਕਾਫ਼ੀ ਹੋ-ਹੱਲਾ ਹੁੰਦਾ ਰਿਹਾ। ਆਮ ਆਦਮੀ ਪਾਰਟੀ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਯੋਜਨਾ ’ਤੇ ਕੇਂਦਰ ਸਰਕਾਰ ਵੱਲੋਂ ਰੋੜਾ ਅਟਕਾਇਆ ਜਾ ਰਿਹਾ ਹੈ, ਜਦਕਿ ਸੱਚਾਈ ਬਿਲਕੁਲ ਉਲਟ ਹੈ। ਕੇਂਦਰ ਦੀ ਕਈ ਸਾਲ ਪੁਰਾਣੀ ਯੋਜਨਾ ਮੁਤਾਬਕ ਦੇਸ਼ ਭਰ ਵਿਚ ਸਮਾਰਟ ਪ੍ਰੀ-ਪੇਡ ਮੀਟਰ ਲਾਏ ਜਾਣੇ ਹਨ। ਇਸੇ ਲੜੀ ਵਿਚ ਪੰਜਾਬ ਵਿਚ ਸਮਾਰਟ ਮੀਟਰ ਲਾਉਣ ਦੀ ਪ੍ਰਕਿਰਿਆ 2 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ ਪਰ ਅਜੇ ਤੱਕ ਪ੍ਰੀ-ਪੇਡ ਬਿਜਲੀ ਸ਼ੁਰੂ ਨਹੀਂ ਕੀਤੀ ਗਈ। ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਮੀਟਰ ਬਦਲੇ ਜਾ ਚੁੱਕੇ ਹਨ।

ਮਹਾਨਗਰ ਜਲੰਧਰ ਵਿਚ 5500 ਦੇ ਲਗਭਗ ਥ੍ਰੀ-ਫੇਜ਼ ਕੁਨੈਕਸ਼ਨਾਂ ’ਤੇ ਸਮਾਰਟ ਮੀਟਰ ਲਾ ਦਿੱਤੇ ਗਏ ਅਤੇ ਅੱਗੇ ਵੀ ਰੁਟੀਨ ਵਿਚ ਮੀਟਰ ਬਦਲਣ ਦਾ ਕੰਮ ਚੱਲ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਰੋਕਣ ਸਮੇਤ ਖ਼ੁਦ ਨੂੰ ਅਪਡੇਟ ਕਰਨ ਦੀ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਮੀਟਰਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਸਮਾਰਟ ਮੀਟਰ ਲਾਏ ਜਾ ਰਹੇ ਹਨ। ਪੰਜਾਬ ਵਿਚ ਇਸ ਪ੍ਰਾਜੈਕਟ ਦੀ ਸ਼ੁਰੂਆਤ ਮੋਹਾਲੀ ਅਤੇ ਲੁਧਿਆਣਾ ਤੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਦੂਜੇ ਪੜਾਅ ਵਿਚ ਜਲੰਧਰ ਨੂੰ ਚੁਣਿਆ ਗਿਆ ਸੀ। ਇਸ ਤਹਿਤ ਮਹਾਨਗਰ ਜਲੰਧਰ ਵਿਚ ਆਉਣ ਵਾਲੇ ਕੁਝ ਮਹੀਨਿਆਂ ਅੰਦਰ ਇਕ ਹਜ਼ਾਰ ਮੀਟਰਾਂ ਨੂੰ ਬਦਲਣ ਦਾ ਟੀਚਾ ਮਿੱਥਿਆ ਗਿਆ ਹੈ।

ਮਹਿਕਮੇ ਨੂੰ ਇਹ ਮੀਟਰ 8000 ਰੁਪਏ ਵਿਚ ਪੈਂਦਾ ਹੈ, ਜਦਕਿ ਸੈਂਟਰ ਵੱਲੋਂ ਇਸ ਵਿਚ ਸਬਸਿਡੀ ਦਿੱਤੀ ਜਾਂਦੀ ਹੈ। ਖ਼ਪਤਕਾਰਾਂ ਕੋਲੋਂ ਇਸ ਦੇ ਲਈ ਫਿਲਹਾਲ ਕੋਈ ਪੈਸਾ ਚਾਰਜ ਨਹੀਂ ਕੀਤਾ ਜਾ ਰਿਹਾ। ਜਿਨ੍ਹਾਂ ਦਾ ਮੀਟਰ ਬਦਲਣ ਦੇ 2 ਸਾਲ ਬਾਅਦ ਖ਼ਰਾਬ ਹੋਵੇਗਾ, ਉਨ੍ਹਾਂ ਕੋਲੋਂ ਚਾਰਜ ਕੀਤੇ ਜਾਣ ਦੀ ਵਿਵਸਥਾ ਹੈ ਪਰ ਇਸ ਨੂੰ ਵੀ ਅਮਲੀਜਾਮਾ ਪਹਿਨਾਉਣਾ ਬਾਕੀ ਹੈ। ਇਸੇ ਲੜੀ ਵਿਚ ਸਿੰਗਲ ਫੇਜ਼ (ਆਮ ਘਰੇਲੂ ਕੁਨੈਕਸ਼ਨ) ਮੀਟਰਾਂ ਨੂੰ ਵੀ ਸਮਾਰਟ ਮੀਟਰ ਨਾਲ ਬਦਲਣ ਦੀ ਰੂਪ-ਰੇਖਾ ਤਿਆਰ ਹੋ ਚੁੱਕੀ ਹੈ। ਇਸ ਦੇ ਲਈ ਪੰਜਾਬ ਵਿਚ 3 ਲੱਖ ਛੋਟੇ ਸਮਾਰਟ ਮੀਟਰ (ਸਿੰਗਲ ਫੇਜ਼) ਮੰਗਵਾਏ ਜਾ ਰਹੇ ਹਨ।

3 ਮਹੀਨਿਆਂ ਅੰਦਰ 20 ਹਜ਼ਾਰ ਘਰਾਂ ਵਿਚ ਮੀਟਰਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਸਮਾਰਟ ਮੀਟਰਾਂ ਨੂੰ ਲਾਇਆ ਜਾਵੇਗਾ। ਪ੍ਰੀ-ਪੇਡ ਬਿਜਲੀ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਜਾਵੇ ਤਾਂ ਸਮਾਰਟ ਮੀਟਰ ਦਾ ਪੂਰਾ ਕੰਟਰੋਲ ਮਹਿਕਮੇ ਕੋਲ ਹੈ। ਇਸ ਜ਼ਰੀਏ ਮਹਿਕਮਾ ਜਦੋਂ ਚਾਹੇ ਉਹ ਆਪਣੇ ਇਕ ਕਲਿੱਕ ’ਤੇ ਸਮਾਰਟ ਮੀਟਰਾਂ ਨੂੰ ਪੋਸਟ-ਪੇਡ ਦੀ ਥਾਂ ਪ੍ਰੀ-ਪੇਡ ਵਿਚ ਬਦਲ ਸਕਦਾ ਹੈ। ਕੇਂਦਰ ਸਰਕਾਰ ਦੀ ਪ੍ਰੀ-ਪੇਡ ਬਿਜਲੀ ਦੇਣ ਦੀ ਯੋਜਨਾ ’ਤੇ ਪੰਜਾਬ ਵੱਲੋਂ ਬਹੁਤ ਪਹਿਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ ਪਰ ਪ੍ਰੀ-ਪੇਡ ਕਰਨ ਦਾ ਕੰਮ ਕਰਨਾ ਬਾਕੀ ਹੈ।