ਰਾਜੇਵਾਲ ਦਾ ਨਵਾਂ ਸਿਆਸੀ ਦਾਅ, ਸਿਆਸੀ ਧਿਰਾਂ ਨੂੰ ਛੇੜੀ ਕੰਬਣੀ, ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾ

Tags

ਸੰਯੁਕਤ ਸਮਾਜ ਮਰੋਚਾ ਨਾਲ ਚੋਣ ਮੈਦਾਨ ਵਿੱਚ ਆਉਣ ਵਾਲੇ ਸੀਨੀਅਰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਪਰ ਇਸ ਵਾਰ ਪਾਰਟੀ ਦੇ ਨਾਮ 'ਤੇ ਚੋਣ ਨਹੀਂ ਲੜੀ ਜਾ ਸਕੇਗੀ। ਰਾਜੇਵਾਲ ਨੇ ਇਲਜ਼ਾਮ ਲਾਇਆ ਕਿ, ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ ਨੇ ਪਹਿਲਾਂ ਸਾਡੀ ਪਾਰਟੀ ਨੂੰ ਰਜਿਸਟਰ ਨਹੀਂ ਹੋਣ ਦਿੱਤਾ। ਸਾਡੇ ਉੱਤੇ ਕੁਝ ਐਸੇ ਇਤਰਾਜ਼ ਜਤਾਏ ਜੋ ਸਹੀ ਨਹੀਂ ਸੀ। ਅਸੀਂ ਹੁਣ ਸਾਰੇ ਇਤਰਾਜ਼ ਦੂਰ ਕੀਤੇ ਹਨ ਤੇ ਹੁਣ ਚੋਣ ਕਮਿਸ਼ਨ ਨੇ ਸਾਨੂੰ ਰਾਜਨੀਤਕ ਪਾਰਟੀ ਦੀ ਮਾਨਤਾ ਦੇ ਦਿੱਤੀ ਹੈ।"

ਉਨ੍ਹਾਂ ਦੱਸਿਆ ਕਿ ਪਾਰਟੀ ਦੇ ਨਾਮ 'ਤੇ ਚੋਣ ਲੜਨ ਦਾ ਸਮਾਂ ਬੀਤ ਚੁੱਕਾ ਹੈ। ਇਸ ਲਈ ਆਜ਼ਾਦ ਤੌਰ 'ਤੇ ਹੀ ਚੋਣ ਲੜੀ ਜਾਏਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਹ ਮੁੱਖ ਤੌਰ 'ਤੇ ਤਿੰਨ ਚੋਣ ਨਿਸ਼ਾਨਾਂ 'ਤੇ ਹੀ ਚੋਣ ਲੜਨਗੇ, ਮੰਜਾ, ਘੜਾ ਤੇ ਕੈਂਚੀ। ਉਨ੍ਹਾਂ ਦੇ ਸਾਰੇ ਉਮੀਦਵਾਰਾਂ ਨੇ ਇਹ ਚੋਣ ਨਿਸ਼ਾਨਾਂ ਲਈ ਅਪਲਾਈ ਕੀਤਾ ਹੈ ਪਰ ਹੁਣ ਦੇਖਣਾ ਇਹ ਹੋਏਗਾ ਕਿ ਚੋਣ ਕਮਿਸ਼ਨ ਕਿਸ ਨੂੰ ਕੀ ਚੋਣ ਨਿਸ਼ਾਨ ਦਿੰਦਾ ਹੈ। ਬਲਬੀਰ ਰਾਜੇਵਾਲ ਨੇ ਕਿਹਾ, "ਮੈਂ ਤਾਂ 80 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਚਾਹੁੰਦਾ ਸੀ ਪਰ ਲੋਕਾਂ ਨੇ ਮੈਨੂੰ ਜ਼ੋਰ ਪਾਇਆ ਕਿ ਮੈਂ ਚੋਣ ਲੜਾਂ, ਇਸ ਲਈ ਚੋਣ ਲੜ ਰਿਹਾ ਹਾਂ।"