ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ 2022 ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ 70748-70748 ਨੰਬਰ 'ਤੇ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ, ਜਿਸ ਵਿਚ ਭਗਵੰਤ ਮਾਨ ਨੂੰ ਸਭ ਤੋਂ ਜ਼ਿਆਦਾ 93 ਪ੍ਰਤੀਸ਼ਤ ਵੋਟ ਮਿਲੇ ਹਨ। ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਭਗਵੰਤ ਮਾਨ ਹਨ। ਇਸ ਨੰਬਰ ਤੇ 21 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੰਬਰ ਤੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਪਣੀ ਰਾਏ ਜਿਸ ਵਿਚ ਨਵਜੋਤ ਸਿੱਧੂ ਨੂੰ 3 ਪ੍ਰਤੀਸ਼ਤ ਲੋਕ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ।
ਦੱਸ ਦਈਏ ਕਿ ਭਗਵੰਤ ਮਾਨ ਸੰਗਰੂਰ ਲੋਕ ਸਭਾ ਤੋਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਸੁਖਦੇਵ ਸਿੰਘ ਢੀਂਡਸਾ ਅਤੇ ਕੇਵਲ ਸਿੰਘ ਢਿੱਲੋਂ ਵਰਗੇ ਦਿੱਗਜ ਨੇਤਾਵਾਂ ਨੂੰ ਹਰਾਇਆ।ਪੰਜਾਬ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਉਮੀਦਵਾਰ ਦੀ ਮੰਗ ਕਰ ਰਹੇ ਸਨ।2017 ਵਿਚ ਵੀ ਆਮ ਆਦਮੀ ਪਾਰਟੀ ਨੇ ਬਿਨ੍ਹਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣ ਲੜੀਆਂ ਸਨ।ਜਿਸਦਾ ਨੁਕਸਾਨ ਪਾਰਟੀ ਨੂੰ ਚੋਣ ਨਤੀਜਿਆਂ ਵਿਚ ਹੋਇਆ ਮੰਨਿਆ ਜਾ ਰਿਹਾ ਹੈ। ਆਪਣੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਭਗਵੰਤ ਮਾਨ ਦੀਆਂ ਅੱਖਾਂ ਵਿਚ ਹੰਝੂ ਆ ਗਏ।ਭਗਵੰਤ ਦੀ ਮਾਤਾ ਅਤੇ ਭੈਣ ਵੀ ਇਸ ਮੌਕੇ ਭਾਵੁਕ ਵਿਖਾਈ ਦਿੱਤੀਆਂ।