ਆਮ ਆਦਮੀ ਪਾਰਟੀ ਨਾਲ ਜੁੜੀ ਵੱਡੀ ਖਬਰ, ਮੁੱਖ ਮੰਤਰੀ ਚਿਹਰੇ ਨੂੰ ਲੈ ਵੱਡਾ ਖਬਰ!

Tags

ਆਮ ਆਦਮੀ ਪਾਰਟੀ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਚੰਡੀਗੜ੍ਹ ਆ ਕੇ ਐਲਾਨ ਕਰਨਗੇ। ਪਾਰਟੀ ਸੂਤਰਾਂ ਮੁਤਾਬਕ ਮੰਗਲਵਾਰ ਸ਼ਾਮ ਤੱਕ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ। ਪਾਰਟੀ ਵੱਲੋਂ 17 ਜਨਵਰੀ ਸ਼ਾਮ ਤੱਕ ਆਨ ਕਾਲ ਸੁਝਾਅ ਲਏ ਜਾ ਰਹੇ ਹਨ। ਹੁਣ ਤੱਕ ਲੱਖਾਂ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਫੈਸਲਾ ਕੀਤਾ ਹੈ। ਇਸ ਗੱਲ ਉੱਪਰ ਲਗਪਗ ਸਹਿਮਤੀ ਬਣ ਗਈ ਹੈ। ਪਾਰਟੀ ਵੱਲੋਂ ਇਸ ਦਾ ਐਲਾਨ ਲੋਹੜੀ ਤੋਂ ਬਾਅਦ ਕੀਤਾ ਜਾਏਗਾ।

ਹਾਈਕਮਾਨ ਇਸ ਗੱਲ ਲਈ ਸਹਿਮਤ ਹੋ ਗਈ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਨਾਲ ਚੋਣਾਂ ਵਿੱਚ ਫਾਇਦਾ ਹੋਏਗਾ। ਦੱਸ ਦਈਏ ਕਿ 'ਆਪ' ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ 'ਤੇ ਫੀਡਬੈਕ ਲੈਣ ਲਈ ਮੋਬਾਈਲ ਨੰਬਰ ਲਾਂਚ ਕੀਤਾ ਸੀ। ਇਹ ਨੰਬਰ 70748 70748 ਹੈ। ਇਸ ਨੰਬਰ 'ਤੇ ਕਾਲ ਕਰਨ ਤੋਂ ਬਾਅਦ ਪੁੱਛਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ। ਬੀਪ ਦੀ ਆਵਾਜ਼ ਤੋਂ ਬਾਅਦ, ਜਿਸ ਨੂੰ ਵੀ ਫੋਨ ਕਰਨ ਵਾਲਾ 'ਆਪ' ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਣਾ ਚਾਹੁੰਦਾ ਹੈ, ਉਸ ਦਾ ਨਾਂ ਲੈਣਾ ਹੋਵੇਗਾ। ਉਹ ਕਾਲ ਰਿਕਾਰਡ ਕਰਦਾ ਹੈ।

ਐਤਵਾਰ ਸ਼ਾਮ ਤੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੀ ਚੋਣ ਲਈ ਕਰੀਬ 15 ਲੱਖ ਲੋਕਾਂ ਨੇ ਆਪਣੇ ਰਾਏ ਦਿੱਤੀ ਸੀ। ਪੰਜਾਬ ਦੇ ਲੋਕ ਵਾਇਸ ਮੈਸੇਜ, ਵਟਸਐਪ ਤੇ ਕਾਲ ਰਾਹੀਂ ਪਾਰਟੀ ਕੋਲ ਆਪਣੀ ਰਾਏ ਪਹੁੰਚਾ ਰਹੇ ਹਨ। ਇਸ ਰਾਏ ਦੇ ਆਧਾਰ ਉੱਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਹੋਏਗਾ। ਅੱਜ ਸ਼ਾਮ ਤੱਕ ਇਹ ਨੰਬਰ ਖੁੱਲ੍ਹਾ ਹੈ।