ਚੋਣਾਂ ਹੋਣਗੀਆਂ ਮੁਲਤਵੀ? ਹੁਣੇ ਹੁਣੇ ਆਈ ਵੱਡੀ ਖਬਰ!

Tags

ਪੰਜਾਬ ਵਿੱਚ 14 ਫਰਵਰੀ ਨੂੰ ਚੋਣਾਂ ਹੋਣ ਵਾਲੀਆਂ ਹਨ, ਪਰ ਅੱਜ ਬੀਜੇਪੀ ਪੰਜਾਬ ਨੇ ਚੋਣਾਂ ਦੇ ਤਾਰੀਖ ਅੱਗੇ ਖੀਸਕਾਉਣ ਲਈ ਚਿੱਠੀ ਲਿਖੀ ਹੈ।ਬੀਜੇਪੀ ਨੇ ਆਪਣੀ ਲਿਖੀ ਚਿੱਠੀ 'ਚ ਕਿਹਾ ਕਿ 16 ਫਰਵਰੀ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੀ ਜਯੰਤੀ ਮੌਕੇ ਵੱਡੀ ਗਿਣਤੀ 'ਚ ਪੰਜਾਬ ਦੇ ਲੋਕ ਵਾਰਾਣਾਸੀ ਜਾ ਸਕਦੇ ਹਨ।ਇਸ ਲਈ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਚੋਣਾਂ ਦੀ ਤਾਰੀਖ ਅੱਗੇ ਵਧਾ ਦਿੱਤੀ ਜਾਏ।ਇਸ ਤੋਂ ਪਹਿਲਾਂ ਚਰਨਜੀਤ ਚੰਨੀ ਵੀ ਇਸਦੇ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਚੁੱਕੇ ਹਨ। ਚੰਨੀ ਨੇ ਕੇਂਦਰੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਵੋਟਾਂ ਦੀ ਤਾਰੀਖ਼ 6 ਦਿਨਾਂ ਲਈ ਮੁਲਤਵੀ ਕੀਤੀ ਜਾਵੇ। ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ 14 ਫਰਵਰੀ 2022 ਨੂੰ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ।

ਸੂਬੇ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਦੀ ਆਬਾਦੀ 32 ਫ਼ੀਸਦੀ ਹੈ। ਅਜਿਹੀ ਸਥਿਤੀ ਵਿਚ ਸੂਬੇ ਤੋਂ ਲਗਭਗ 20 ਲੱਖ ਲੋਕ ਉੱਤਰ ਪ੍ਰਦੇਸ਼ ਸਥਿਤ ਬਨਾਰਸ ਵਿਚ 10 ਤੋਂ 16 ਫਰਵਰੀ ਤੱਕ ਹਰ ਸਾਲ ਜਾਂਦੇ ਹਨ। ਅਜਿਹੀ ਸਥਿਤੀ ਵਿਚ ਅਨੁਸੂਚਿਤ ਜਾਤੀ ਦੇ ਲੋਕ ਸੂਬਾ ਵਿਧਾਨ ਸਭਾ ਚੋਣਾਂ ਵਿਚ ਆਪਣੀਆਂ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਣਗੇ, ਜੋ ਕਿ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਮੁੱਖ ਮੰਤਰੀ ਚੰਨੀ ਨੇ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਹੈ ਕਿ ਸ੍ਰੀ ਗੁਰੂ ਰਵੀਦਾਸ ਜੈਯੰਤੀ ਇਸ ਵਾਰ 16 ਫਰਵਰੀ 2022 ਨੂੰ ਆ ਰਹੀ ਹੈ।