ਕਾਂਗਰਸ ਦੀ ਗਿਰੀ ਵੱਡੀ ਵਿਕਟ, ਨਹੀਂ ਹੋ ਰਿਹਾ ਯਕੀਨ

Tags

ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ਪਹਿਲਾ ਵੱਡਾ ਝਟਕਾ ਲੱਗਾ ਹੈ। ਮੋਗਾ ਤੋਂ ਕਾਂਗਰਸ ਦੇ ਵਿਧਾ ਇਕ ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਹਰਜੋਤ ਕਮਲ ਮੋਗਾ ਦੀ ਸੀਟ ’ਤੇ ਲਗਾਤਾਰ ਦਾਅਵੇਦਾਰੀ ਜਤਾ ਰਹੇ ਸਨ। ਟਿਕਟ ਨਾ ਮਿਲਣ ਤੋਂ ਨਰਾਜ਼ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਹਰਜੋਤ ਕਮਲ ਨੇ ਟਿਕਟ ਕੱਟਣ ਦੇ ਕੁਝ ਹੀ ਮਿੰਟਾ ਅੰਦਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਭਾਜਪਾ ਦਫਤਰ ਵੱਲ ਨੂੰ ਤੁਰ ਪਏ। ਵਿਧਾਇਕ ਵੱਲੋਂ ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਨਾਲ ਵੀ ਇਸ ਸਬੰਧੀ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾੰ ਸਾਫ ਆਖ ਦਿੱਤਾ ਸੀ ਟਿਕਟ ਨਾਲ ਮਿਲੀ ਤਾਂ ਉਹ ਕੁਝ ਹੋ ਸੋਚਣਗੇ।

ਮਸ਼ਹੂਰ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਜਦੋਂ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਹਰਜੋਤ ਕਮਲ ਇਸ ਸੀਟ ’ਤੇ ਦਾਅਵੇਦਾਰੀ ਜਤਾਉਂਦੇ ਹੋਏ ਮਾਲਵਿਕਾ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਕਾਂਗਰਸ ਹਾਈਕਮਾਨ ਨੇ ਹਰਜੋਤ ਕਮਲ ਨੂੰ ਮਨਾਉਣ ਲਈ ਦਿੱਲੀ ਵੀ ਸੱਦਿਆ ਸੀ ਅਤੇ ਹਰਜੋਤ ਨਾਲ ਗੱਲਬਾਤ ਕਰਕੇ ਮਨਾਉਣ ਦਾ ਯਤਨ ਵੀ ਕੀਤਾ ਸੀ।ਹਰਜੋਤ ਕਮਲ ਮੋਗਾ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ। ਇਸ ਵਾਰ ਉਨ੍ਹਾਂ ਦੀ ਥਾਂ ਕਾਂਗਰਸ ਨੇ ਮਾਲਵਿਕਾ ਸੂਦ ਨੂੰ ਉਮੀਦਵਾਰ ਬਣਾਇਆ ਹੈ। ਜਿਸ ਦਾ ਵਿਧਾਇਕ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ।