ਪੰਜਾਬ ‘ਚ ਕੋਰੋੋਨਾ ਹੋਇਆ ਬੇਕਾਬੂ, 16817 ਮੌਤਾਂ!

Tags

ਪੰਜਾਬ 'ਚ ਕੋਰੋਨਾ ਨਾਲ ਮੌਤਾਂ ਨੇ ਮੁੜ ਤੋਂ ਜ਼ੋਰ ਫੜ ਲਿਆ ਹੈ। ਮੰਗਲਵਾਰ ਨੂੰ ਇੱਕ ਦਿਨ 'ਚ 26 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ 47 ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਸੂਬੇ ਦੇ ਮੁਹਾਲੀ ਜ਼ਿਲ੍ਹੇ ਵਿੱਚ ਸਥਿਤੀ ਬੇਕਾਬੂ ਹੋ ਗਈ ਹੈ, ਜਿੱਥੇ ਇੱਕ ਦਿਨ ਵਿੱਚ 1,196 ਮਰੀਜ਼ ਮਿਲੇ ਹਨ। ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਪਟਿਆਲਾ ਵਿੱਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇੱਥੇ 578 ਮਰੀਜ਼ ਹਨ ਤੇ ਸੰਕਰਮਣ ਦੀ ਦਰ 32.88% ਹੈ, ਇੱਥੇ 7 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਫ਼ਿਰੋਜ਼ਪੁਰ-3, ਫਤਿਹਗੜ੍ਹ ਸਾਹਿਬ-1, ਗੁਰਦਾਸਪੁਰ-1, ਹੁਸ਼ਿਆਰਪੁਰ-2, ਜਲੰਧਰ-2, ਲੁਧਿਆਣਾ-3, ਪਟਿਆਲਾ-7, ਸੰਗਰੂਰ-1, SAS ਨਗਰ-5, ਤੇ ਤਰਨ ਤਾਰਨ-1 ਦੀ ਮੌਤ ਹੋਈ ਹੈ।

ਇਸ ਵਿਚਾਲੇ ਚੰਗੀ ਖ਼ਬਰ ਇਹ ਹੈ ਕਿ 5912 ਕੋਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਕੋਰੋਨਾ ਕਾਰਨ ਪੰਜਾਬ ਵਿੱਚ 33 ਮਰੀਜ਼ ਗੰਭੀਰ ਹੋਣ ਕਾਰਨ ICU 'ਚ ਹਨ ਤੇ 9 ਹੋਰ ਵੈਂਟੀਲੇਟਰ 'ਤੇ ਹਨ। ਪੰਜਾਬ 'ਚ ਹੁਣ ਤੱਕ ਕੋਰੋਨਾ ਨਾਲ 676947 ਮਰੀਜ਼ ਸੰਕਰਮਿਤ ਹੋ ਚੁੱਕੇ ਹਨ।ਜਦਕਿ 16817 ਕੋਰੋਨਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ 24 ਘੰਟਿਆਂ ਅੰਦਰ 6641 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ 'ਚ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਵਕਤ 43977 ਐਕਟਿਵ ਕੋਰੋਨਾ ਮਰੀਜ਼ ਹਨ। 18 ਜਨਵਰੀ ਦੇ ਅੰਕੜਿਆਂ ਮੁਤਾਬਕ ਸੂਬੇ 'ਚ 26 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ।

ਅੱਜ ਸਭ ਤੋਂ ਵੱਧ 1196 ਮਰੀਜ਼ SAS ਨਗਰ, 914 ਲੁਧਿਆਣਾ, 613 ਜਲੰਧਰ, 612 ਅੰਮ੍ਰਿਤਸਰ, 578 ਬਠਿੰਡਾ, 578 ਪਟਿਆਲਾ, 508 ਹੁਸ਼ਿਆਰਪੁਰ, 215 ਫਿਰੋਜ਼ਪੁਰ, 178 ਫਰੀਦਕੋਟ, 172 ਤਰਨਤਾਰਨ, 155 ਰੋਪੜ, ਫਤਿਹਗੜ੍ਹ 152, ਗੁਰਦਾਸਪੁਰ 150, ਕਪੂਰਥਲਾ 115, ਮਾਨਸਾ 81, ਫਾਜ਼ਿਲਕਾ 79, ਪਠਾਨਕੋਟ 72, ਮੋਗਾ 58, SBS ਨਗਰ 53, ਬਰਨਾਲਾ 51 ਅਤੇ ਸੰਗਰੂਰ 32 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।ਇਸ ਦੌਰਾਨ ਪੰਜਾਬ ਦਾ ਪੌਜ਼ੇਟਿਵਿਟੀ ਰੇਟ 21.51% ਰਿਹਾ।