ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਦੀ ਲਾਲਸਾ ਲਈ ਪੰਜਾਬ ਦੇ ਹਿੱਤਾਂ ਨੂੰ ਅਣਦੇਖਿਆ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਕੈਪਟਨ ਪੀਪੀਏ ਖਤਮ ਕਰਨ ਦੇ ਅਪਣੇ ਵਾਅਦੇ ’ਤੇ ਖਰੇ ਨਹੀਂ ਉਤਰੇ। ਉੱਪ ਮੁੱਖ ਮੰਤਰੀ ਨੇ ਅੱਗੇ ਲਿਖਿਆ ਕਿ ਕੈਪਟਨ ਨੇ ਪੀਪੀਏ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਅਪਣੇ ਵਾਅਦਿਆਂ ‘ਤੇ ਖਰੇ ਨਹੀਂ ਉਤਰੇ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ‘ਚ ਪੀਪੀਏ ਰੱਦ ਕਰਨ ਦਾ ਸਾਹਸ ਹੈ।
ਇਹ ਸਾਡੇ ਇਰਾਦਿਆਂ ਦਾ ਸਮਰੱਥ ਸਬੂਤ ਹੈ ਤੇ ਇਹ ਸਾਡੀ ਸਰਕਾਰ ਵੱਲੋਂ ਦਿੱਤਾ ਗਿਆ ਕੋਈ ਲਾਲੀਪਾਪ ਨਹੀਂ ਹੈ"। ਸੁਖਜਿੰਦਰ ਰੰਧਾਵਾ ਨੇ ਕਿਹਾ, "ਤੁਸੀਂ 2017 ‘ਚ ਸੱਤਾ ਦੀ ਵਾਗਡੋਰ ਸੰਭਾਲੀ, ਕੀ ਇਹ ਤੁਹਾਡੀ ਅਸਮਰੱਥਾ ਨਹੀਂ ਸੀ ਕਿ CM ਵਜੋਂ ਤੁਸੀਂ ਰੇਤ ਮਾਫੀਆ ‘ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਨਹੀਂ ਕੀਤੀ ? ਜਾਂ ਪੰਜਾਬ ਦੇ ਰੱਖਿਅਕ ਨੇ ਆਪਣੀ ਸੱਤਾ ਦੀ ਲਾਲਸਾ ਲਈ ਰਾਜ ਦੇ ਹਿੱਤਾਂ ਨੂੰ ਅਣਦੇਖਿਆ ਕੀਤਾ”।