ਅਚਾਨਕ ਸਰਕਾਰ ਨੇ ਲਾ ਦਿੱਤਾ ਕਰਫਿਊ, ਹਰ ਪਾਸੇ ਲੱਗੇ ਤਾਲੇ ਹੀ ਤਾਲੇ

Tags

ਉੱਤਰ ਪ੍ਰਦੇਸ਼ ਦੇ ਲਖੀਮੁਪਰ ਖੀਰੀ ਹਿੰ-ਸਾ ’ਚ 4 ਕਿਸਾਨਾਂ ਦੇ ਵਿਰੋਧ ਵਿਚ ਅੱਜ ਤਿੰਨ ਸੱਤਾਧਾਰੀ ਦਲਾਂ (ਕਾਂਗਰਸ, ਸ਼ਿਵਸੈਨਾ ਅਤੇ ਨੈਸ਼ਨਲ ਕਾਂਗਰਸ) ਵਲੋਂ ਮਹਾਰਾਸ਼ਟਰ ’ਚ ਬੰਦ ਦੀ ਕਾਲ ਦਿੱਤੀ ਗਈ ਹੈ। ਸੱਤਾਧਾਰੀ ਗਠਜੋੜ ਮਹਾ ਵਿਕਾਸ ਅਘਾੜੀ ਨੇ ਕਿਹਾ ਕਿ ਇਹ ਵਿਖਾਉਣ ਲਈ ਬੰਦ ਦੀ ਅਪੀਲ ਕੀਤੀ ਗਈ ਹੈ ਕਿ ਸੂਬਾ ਦੇਸ਼ ਦੇ ਕਿਸਾਨਾਂ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ‘ਕਿਸਾਨ ਵਿਰੋਧੀ’ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਗਾਉਣਾ ਜ਼ਰੂਰੀ ਹੈ। ਮਹਾਰਾਸ਼ਟਰ ’ਚ ਬੰਦ ਦੌਰਾਨ ਮੁੰਬਈ ਪੁਲਸ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਸੜਕਾਂ ’ਤੇ ਆਪਣੇ ਕਰਮੀਆਂ ਦੀ ਤਾਇਨਾਤੀ ਵਧਾਏਗੀ। ਪੁਲਸ ਅਧਿਕਾਰੀ ਨੇ ਕਿਹਾ ਕਿ ਗਸ਼ਤ ਤੇਜ਼ ਕਰ ਦਿੱਤੀ ਜਾਵੇਗੀ।

ਪੁਲਸ ਮੁਤਾਬਕ ਸੂਬਾ ਰਿਜ਼ਰਵ ਪੁਲਸ ਫ਼ੋਰਸ ਦੀਆਂ ਤਿੰਨ ਕੰਪਨੀਆਂ, ਹੋਮ ਗਾਰਡ ਦੇ 500 ਜਵਾਨ ਅਤੇ ਸਥਾਨਕ ਹਥਿਆਰਬੰਦ ਇਕਾਈਆਂ ਦੇ 400 ਜਵਾਨਾਂ ਨੂੰ ਪਹਿਲਾਂ ਤੋਂ ਹੀ ਨਰਾਤਿਆਂ ਦੌਰਾਨ ਸੁਰੱਖਿਆ ਲਈ ਜਨਸ਼ਕਤੀ ਦੇ ਰੂਪ ਵਿਚ ਤਾਇਨਾਤ ਕੀਤਾ ਗਿਆ ਹੈ। ਕਾਰੋਬਾਰੀ ਸੰਘ ਨੇ ਮਹਾਰਾਸ਼ਟਰ ਬੰਦ ’ਚ ਹਿੱਸਾ ਲੈ ਕੇ ਪੁਣੇ ਖੇਤੀ ਉਪਜ ਮੰਡੀ ਕਮੇਟੀ (ਏ. ਪੀ. ਐੱਮ. ਸੀ.) ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਛਤਰਪਤੀ ਸ਼ਿਵਾਜੀ ਮਾਰਕੀਟ ਯਾਰਡ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਸਾਰੇ ਫ਼ਲ ਅਤੇ ਮੰਡੀਆਂ ਬਾਜ਼ਾਰ ਬੰਦ ਰਹਿਣਗੇ।

ਕਾਰੋਬਾਰੀ ਸੰਘ ਨੇ ਵੀ ਸਾਰੇ ਮੈਂਬਰਾਂ ਤੋਂ ਸੋਮਵਾਰ ਨੂੰ ਆਪਣਾ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਮਵਾਰ ਨੂੰ ਆਪਣੀ ਖੇਤੀਬਾੜੀ ਉਪਜ ਮੰਡੀ ’ਚ ਨਾ ਆਉਣ। ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌ-ਤ ਹੋ ਗਈ ਸੀ, ਜਿਸ ਤੋਂ ਬਾਅਦ ਗੁੱਸੇ ’ਚ ਆਈ ਭੀੜ ਨੇ ਇਨ੍ਹਾਂ ਵਾਹਨਾਂ ਵਿਚ ਸਵਾਰ ਕੁਝ ਲੋਕਾਂ ਦੀ ਕੁੱ-ਟ-ਕੁੱ-ਟ ਕੇ ਕ-ਤ-ਲ ਕਰ ਦਿੱਤਾ। ਪੁਲਸ ਨੇ ਲਖੀਮਪੁਰ ਖੀਰੀ ਘਟਨਾ ਦੇ ਸਬੰਧ ਵਿਚ ਸ਼ਨੀਵਾਰ ਰਾਤ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫ਼ਤਾਰ ਕਰ ਲਿਆ ਸੀ।