ਹਾਈਕਮਾਨ ਨੇ ਬਦਲਿਆ ਪੰਜਾਬ ਦਾ ਵੱਡਾ ਚਿਹਰਾ! ਕਾਂਗਰਸ ‘ਚ ਵੱਡਾ ਫੇਰਬਦਲ

Tags

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਨੂੰ ਅਲਵਿਦਾ ਆਖ ਦਿੱਤੀ ਹੈ।ਉਹਨਾਂ ਦੀ ਥਾਂ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ।ਹਰੀਸ਼ ਚੌਧਰੀ ਰਾਜਸਥਾਨ ਗਹਿਲੋਤ ਸਰਕਾਰ ਦੇ ਵਿਚ ਕੈਬਨਿਟ ਮੰਤਰੀ ਹਨ।ਦੱੱਸ ਦਈਏ ਕਿ ੳੇੁਤਰਾਖੰਡ ਵਿਚ ਵੀ ਪੰਜਾਬ ਦੇ ਨਾਲ ਹੀ ਵਿਧਾਨ ਸਭਾ ਚੋਣਾ ਹੋਣੀਆਂ ਹਨ।ਜਿਸ ਕਾਰਨ ਹਰੀਸ਼ ਰਾਵਤ ਕਈ ਵਾਰ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਸਨ। ਇਸਦੇ ਨਾਲ ਹੀ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ਦਾ ਵੀ ਟਵੀਟ ਸਾਹਮਣੇ ਆਇਆ।ਟਵੀਟ ਵਿਚ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਉਹਨਾਂ ਕਿਹਾ ਕਿ "ਪੰਜਾਬ ਵਿਚ ਮਿਲੇ ਪਿਆਰ ਅਤੇ ਸਮਰਥਨ ਨੂੰ ਭੁੱਲ ਨਹੀਂ ਸਕਦਾ,ਮੈਂ ਪਾਰਟੀ ਤੋਂ ਅਲੱਗ ਨਹੀਂ ਹਾਂ, ਉੱਤਰਾਖੰਡ ਲਈ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ ਅਤੇ ਮੇਰੇ ਦਿਲ ਵਿਚ ਪੰਜਾਬ ਹਮੇਸ਼ਾ ਰਹੇਗਾ"