ਕੇਜਰੀਵਾਲ ਨੇ ਦਿੱਤੀ ਵੱਡੀ ਖੁਸ਼ਖਬਰੀ! ਲਿਆ ਨਵਾਂ ਫੈਸਲਾ, ਕਰਤਾ CM ਚਿਹਰੇ ਦਾ ਐਲਾਨ!

Tags

ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਉਨ੍ਹਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ ਪਰ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾ ਤੇ ਉਨ੍ਹਾਂ ਨੂੰ ਕੋਈ ਜਿੰਮੇਵਾਰੀ ਦਿੱਤੀ ਹੈ ਤੇ ਨਾ ਹੀ ਉਮੀਦਵਾਰ ਐਲਾਨਿਆ ਹੈ। ਸੇਖਵਾਂ ਨੇ ਇਸ ਦੌਰਾਨ ਕਿਹਾ ਕਿ "ਕੇਜਰੀਵਾਲ ਦਾ ਧੰਨਵਾਦ ਕਿ ਉਹ ਮੇਰੇ ਘਰ ਆਏ।ਕੇਜਰੀਵਾਲ ਮੈਨੂੰ ਹੌਂਸਲਾ ਦੇਣ ਆਏ ਹਨ, ਕਿਉਂਕਿ ਮੈਂ ਠੀਕ ਨਹੀਂ ਸੀ।ਕੇਜਰੀਵਾਲ ਦੇਸ਼ ਦਾ ਭਵਿੱਖ ਤੇ ਮਹਾਨ ਹਨ।ਅਸੀ ਤਿੰਨ ਪੀੜੀਆਂ ਅਕਾਲੀ ਦਲ ਨੂੰ ਸਮਰਪਿਤ ਰਹੇ ਹਾਂ।ਪਰ ਕੋਈ ਅਕਾਲੀ ਆਗੂ ਮੇਰਾ ਪਤਾ ਲੈਣ ਨਹੀਂ ਆਇਆ।ਕੇਜਰੀਵਾਲ ਬਿਨ੍ਹਾਂ ਕੋਈ ਲਾਲਚ ਮੇਰੇ ਘਰ ਆਏ।ਅੱਜ ਤੋਂ ਬਾਅਦ ਮੈਂ ਕੇਜਰੀਵਾਲ ਨੂੰ ਸਮਰਪਿਤ ਹਾਂ।"

ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾਨ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ, ਕੁੰਵਰ ਵਿਜੈ ਪ੍ਰਤਾਪ ਆਦਿ ਮੌਜੂਦ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਸੇਖਵਾਂ ਪਰਿਵਾਰ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਤੇ ਪੰਜਾਬ ਦੀ ਰਾਜਨੀਤੀ 'ਚ ਵੀ ਵੱਡਾ ਯੋਗਦਾਨ ਦਿੱਤਾ ਹੈ।ਸੇਖਵਾਂ ਸਾਹਿਬ ਦੀ ਸਿਹਤ ਬਾਰੇ ਪੁੱਛਣ ਆਇਆ ਹਾਂ।" ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੱਧੂ ਦੇ ਸਲਾਹਕਾਰਾਂ ਵੱਲੋਂ ਕਸ਼ਮੀਰ ਬਾਬਤ ਦਿੱਤੇ ਬਿਆਨ 'ਤੇ ਕਿਹਾ ਕਿ "ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਭਾਰਤ ਇਕ ਹੈ, ਤੇ ਅਜਿਹੀ ਬਿਆਨਬਾਜ਼ੀ ਆਲੋਚਨਾਤਮਕ ਹੈ।ਉਥੇ ਹੀ ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਪੰਜਾਬ-ਦੇਸ਼ ਦੀ ਅਮਨਸ਼ਾਂਤੀ ਲਈ ਅਜਿਹੀ ਬਿਆਨਬਾਜੀ ਤੋਂ ਗੁਰੇਜ ਕਰਨਾ ਚਾਹੀਦਾ ਹੈ।"

ਕੇਜਰੀਵਾਲ ਨੇ ਅਗੇ ਕਿਹਾ, "ਜਿਵੇਂ ਦਿੱਲੀ ਦੇ ਅੰਦਰ ਚੰਗੇ ਸਕੂਲ ਬਣਾਏ, ਪਾਣੀ ਆਦਿ ਸੇਵਾਵਾਂ ਦਿੱਤੀਆਂ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਸਾਡਾ ਮਿਸ਼ਨ ਹੈ।ਅਮੀਰ ਤੇ ਗਰੀਬ ਨੂੰ ਬਰਾਬਰ ਸਹੂਲਤਾਂ ਮਿਲਣ।" ਕੇਜਰੀਵਾਲ ਨੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਕਿਹਾ "ਜੋ ਸਹੂਲਤਾਂ ਦਿੱਲੀ ਦੀ ਸਰਕਾਰ ਦਿੱਲੀ ਵਾਸੀਆਂ ਨੂੰ ਦੇ ਰਹੀ ਹੈ, ਅਜਿਹੀਆਂ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦੇਣਾ ਸਾਡਾ ਮਿਸ਼ਨ ਹੈ।"