ਹਰ ਸ਼ਹਿਰ 'ਚ ਕਿਸਾਨਾਂ ਵੱਲੋਂ ਭਾਜਪਾ ਦਾ ਖੇਤੀ ਕਾਨੂੰਨ ਬਿੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ‘ਚ ਭਾਜਪਾ ਵਪਾਰ ਸੈੱਲ ਦੀ ਬੈਠਕ ਬਾਅਦ ਦੁਪਹਿਰ ਕਿਸਾਨਾਂ ਨੇ ਭਾਜਪਾ ਅਤੇ ਕੇਂਦਰ ਦੀ ਸਰਕਾਰ ਦੇ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੂੰ ਰੋਕਣ ਲਈ ਭਾਰੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਇਸ ਵਪਾਰ ਸੈੱਲ ਦੀ ਬੈਠਕ 'ਚ ਪੁੱਜੇ ਸਨ। ਬੈਠਕ ‘ਚ ਚੋਣਾਂ ਲਈ ਵਪਾਰ ਸੈੱਲ ਦੀਆਂ ਤਿਆਰੀਆਂ ‘ਤੇ ਚਰਚਾ ਕੀਤੀ ਗਈ ਹ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਸਰਕਟ ਹਾਊਸ ‘ਚ ਵੀ ਭਾਜਪਾ ਨੇ ਬੈਠਕ ਕੀਤੀ ਸੀ ਤੇ ਕਿਸਾਨਾਂ ਨੇ ਸਰਕਟ ਹਾਊਸ ਪੁੱਜ ਕੇ ਬੈਠਕ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਿਸਾਨਾਂ ਨੂੰ ਉੱਥੇ ਤਕ ਪੁੱਜਣ ਨਹੀਂ ਦਿੱਤਾ।
ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਅੱਗੇ ਵੀ ਕਈ ਵਾਰ ਜ਼ਿਲ੍ਹੇ ਵਿੱਚ ਭਾਜਪਾ ਵਲੋਂ ਹੋਣ ਵਾਲੀਆਂ ਕਿਸੇ ਵੀ ਪ੍ਰਕਾਰ ਜਾਂ ਚੋਣਾਂ ਸੰਬੰਦੀ ਮੀਟਿੰਗਾਂ ਦਾ ਕਿਸਾਨਾਂ ਵਲੋਂ ਭਾਰੀ ਵਿਰੋਧ ਜਤਾਇਆ ਜਾਂਦਾ ਹੈਂ। ਵੱਡੀ ਮਾਤਰਾ ਵਿੱਚ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ ਅਤੇ ਇਸ ਵਪਾਰ ਸੈੱਲ ਦੀ ਮੀਟਿੰਗ ਦੌਰਾਨ ਜਮ ਰੋਸ ਜ਼ਾਹਰ ਕੀਤਾ।ਭਾਜਪਾ ਸਮਰਥਕਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਵੀ ਭਾਜਪਾ ਦੇ ਸਮਾਗਮ ਹੋ ਰਹੇ ਹਨ, ਉੱਥੇ ਕਿਸਾਨ ਵਿਰੋਧ ਕਰਨ ਆ ਜਾਂਦੇ ਹਨ। ਓਹੀ ਦ੍ਰਿਸ਼ ਸ਼ਨਿਚਰਵਾਰ ਨੂੰ ਹੋਟਲ ਫ੍ਰੈਂਡ ਰਿਜੈਂਸੀ ‘ਚ ਭਾਜਪਾ ਦੇ ਵਪਾਰ ਸੈੱਲ ਦੀ ਬੈਠਕ ਵਿੱਚ ਵੇਖਣ ਨੂੰ ਮਿਲਿਆ। ਪੁਲਿਸ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਕਿਸਾਨ ਇੱਥੇ ਵੀ ਵਿਰੋਧ ਕਰਨ ਆਉਣਗੇ। ਇਸ ਲਈ ਪੁਲਿਸ ਨੇ ਸਵੇਰੇ ਹੀ ਬੈਠਕ ਸਥਾਨਾਂ ਦੇ ਚਾਰੋਂ ਪਾਸੇ ਬੈਰੀਕੇਡਿੰਗ ਕਰ ਦਿੱਤੀ ਸੀ। ਬੈਠਕ ‘ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸ਼ਾਮਲ ਸਨ।