ਪੰਜਾਬ ਸਰਕਾਰ ਨੇ ਕੋਰੋਨਾ ਪਾਬੰਦੀਆਂ ਨੂੰ 15 ਜੂਨ ਤੱਕ ਵਧਾ ਦਿੱਤਾਹੈ। ਹਾਲਾਂਕਿ ਇਸ ਵਾਰ ਸਰਕਾਰ ਨੇ ਲੋਕਾਂ ਨੂੰ ਕੁਝ ਰਿਆਇਤਾਂ ਵੀ ਦਿੱਤੀਆਂ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਹੁਣ ਸ਼ਾਮ 6 ਵਜੇ ਤੱਕ ਦੁਕਾਨਾਂ ਖੁੱਲ੍ਹਣ ਦਿੱਤੀਆਂ ਜਾਣਗੀਆਂ ਅਤੇ 50 ਪ੍ਰਤੀਸ਼ਤ ਸਮਰੱਥਾ ਨਾਲ ਨਿੱਜੀ ਦਫ਼ਤਰ ਵੀ ਖੋਲ੍ਹੇ ਜਾ ਸਕਦੇ ਹਨ। ਕੇਸਾਂ ਦੀ ਪੌਜ਼ੇਟਿਵਿਟੀ ਰੇਟ ਘਟ ਕੇ 3.2% ਰਹਿ ਗਈ ਹੈ ਅਤੇ ਸਰਗਰਮ ਮਾਮਲੇ ਵੀ ਹੇਠਾਂ ਆਉਣ ਮਗਰੋਂ ਮੁੱਖ ਮੰਤਰੀ ਨੇ ਵਿਆਹ ਅਤੇ ਸੰਸਕਾਰ ਵਿੱਚ ਸ਼ਾਮਲ ਹੋਣ ਲਈ 20 ਲੋਕਾਂ ਦਾ ਇਕੱਠ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਇਸ ਦੇ ਨਾਲ ਹੀ ਜਿਮ ਅਤੇ ਰੈਸਟੋਰੈਂਟ 50 ਫੀਸਦ ਸਮਰਥਾ ਨਾਲ 1 ਹਫ਼ਤੇ ਮਗਰੋਂ ਖੁਲ੍ਹੱ ਜਾਣਗੇ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਵੀਕਡੇਜ਼ ਵਿੱਚ ਨਾਇਟ ਕਰਫਿਊ ਪਹਿਲਾਂ ਵਾਂਗ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਨਿਯਮਤ ਕਰਫਿਊ ਐਤਵਾਰ ਨੂੰ ਵੀ ਜਾਰੀ ਰਹੇਗਾ।