ਮੀਟਿੰਗ ਚੋਂ ਖੁਸ਼ ਹੋ ਬਾਹਰ ਆਇਆ ਕੈਪਟਨ! ਆਪਸੀ ਕਲੇਸ ਖ਼ਤਮ?ਹਾਈਕਮਾਨ ਨੇ ਦਿੱਤੀ ਹਰੀ ਝੰਡੀ!

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਸੂਬਾ ਇਕਾਈ ’ਚ ਚੱਲ ਰਿਹਾ ਕਲੇਸ਼ ਦੂਰ ਕਰਨ ਦੇ ਮੰਤਵ ਨਾਲ ਗਠਤ ਕਮੇਟੀ ਸਾਹਵੇਂ ਪੁੱਜ ਕੇ ਆਪਣੀ ਗੱਲ ਰੱਖੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਕਦਮ ਨਾਲ ਹੀ ਕਮੇਟੀ ਦੀ ਆਪਸੀ ਗੱਲਬਾਤ ਦੀ ਕਵਾਇਦ ਮੁਕੰਮਲ ਹੋ ਗਈ। ਹੁਣ ਇਹ ਪੈਨਲ ਆਪਣੀ ਰਿਪੋਰਟ ਹਾਈ ਕਮਾਂਡ ਹਵਾਲੇ ਕਰੇਗਾ। ਸੂਤਰਾਂ ਅਨੁਸਾਰ ਹੁਣ ਇਸ ਅੰਦਰੂਨੀ ਕਾਟੋ-ਕਲੇਸ਼ ਨੂੰ ਦੂਰ ਕਰਨ ਲਈ ਕਾਂਗਰਸ ਪਾਰਟੀ ਪੰਜਾਬ ਵਿੱਚ ਦੋ ਉੱਪ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਨੂੰ ‘ਕੈਂਪੇਨ ਕਮੇਟੀ’ ਦਾ ਮੁਖੀ ਬਣਾਉਣ ਦਾ ਫ਼ਾਰਮੂਲਾ ਕੱਢ ਸਕਦੀ ਹੈ।

ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿੰਨ ਮੈਂਬਰੀ ਪੈਨਲ ਸਾਹਵੇਂ ਪੁੱਜ ਕੇ ਆਪਣੀ ਗੱਲ ਰੱਖੀ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠਲੀ ਕਮੇਟੀ ਨੇ ਪਿਛਲੇ ਚਾਰ ਦਿਨਾਂ ਦੌਰਾਨ ਪੰਜਾਬ ਕਾਂਗਰਸ ਦੇ 100 ਤੋਂ ਵੱਧ ਆਗੂਆਂ ਤੋਂ ਉਨ੍ਹਾਂ ਦੀ ਰਾਇ ਲਈ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਵਿਧਾਇਕ ਹਨ। ਖੜਗੇ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਬਾਰੇ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਜੇਪੀ ਅਗਰਵਾਲ ਇਸ ਕਮੇਟੀ ’ਚ ਸ਼ਾਮਲ ਹਨ।