ਹੁਣੇ-ਹੁਣੇ ਵਾਪਰਿਆ ਵੱਡਾ ਭਾਣਾ! 130 ਲੋਕ ਹੋਏ ਲਾਪਤਾ

Tags

ਸੋਮਵਾਰ ਨੂੰ ਜਦੋਂ ਤਾਊਤੇ ਤੂਫ਼ਾਨ ਮੁੰਬਈ 'ਚੋਂ ਲੰਘਿਆ, ਉਸ ਸਮੇਂ ਇੱਕ ਜਹਾਜ਼ 'ਬਾਰਜ P305' ਇਸ 'ਚ ਫੱ ਸ ਗਿਆ ਸੀ। ਇਸ ਜਹਾਜ਼ 'ਚ ਕੁਲ 273 ਲੋਕ ਸਵਾਰ ਸਨ। ਹੁਣ ਇਸ ਜਹਾਜ਼ ਦੇ ਡੁੱ-ਬ-ਣ ਦੀ ਖ਼ਬਰ ਸਾਹਮਣੇ ਆਈ ਹੈ। ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾ ਕੇ 146 ਲੋਕਾਂ ਨੂੰ ਬਚਾਇਆ ਗਿਆ ਹੈ। ਹਾਲਾਂਕਿ ਜਹਾਜ਼ 'ਚ ਸਵਾਰ ਬਾਕੀ 171 ਲੋਕਾਂ ਬਾਰੇ ਅਜੇ ਤਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚੱਕਰਵਾਤੀ ਤੂਫ਼ਾਨ 'ਤਾਊਤੇ' ਦੌਰਾਨ ਬੀਤੇ ਦਿਨੀਂ ਭਾਰਤੀ ਨੇਵੀ ਨੂੰ ਕੁਲ 4 ਐਸਓਐਸ ਕਾਲਾਂ ਆਈਆਂ ਸਨ। ਬਾਰਜ P305 'ਚ ਕੁੱਲ 273 ਲੋਕ ਸਵਾਰ ਸਨ।

ਆਈਐਨਐਸ ਕੋਚੀ ਅਤੇ ਆਈਐਨਐਸ ਕੋਲਕਾਤਾ ਸਮੁੰਦਰੀ ਬੇੜੇ ਦੀ ਮਦਦ ਨਾਲ ਇਸ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਦੂਜੇ ਸਮੁੰਦਰੀ ਜਹਾਜ਼ਾਂ ਦੀ ਵੀ ਮਦਦ ਲਈ ਜਾ ਰਹੀ ਹੈ। ਹੁਣ ਤੱਕ 146 ਲੋਕਾਂ ਨੂੰ ਬਚਾਇਆ ਗਿਆ ਹੈ। ਜਹਾਜ਼ ਨੂੰ ਬਚਾਉਣ ਲਈ ਪਹਿਲਾਂ ਤੋਂ ਚੌਕਸ ਸਮੁੰਦਰੀ ਫ਼ੌਜ ਨੇ ਪੂਰੀ ਕੋਸ਼ਿਸ਼ ਕੀਤੀ। ਆਈਐਨਐਸ ਕੋਚੀ ਨੂੰ ਇਸ ਦੇ ਬਚਾਅ ਲਈ ਰਵਾਨਾ ਕੀਤਾ ਗਿਆ, ਪਰ ਹਾਲਾਤ ਬਹੁਤ ਹੀ ਖਰਾਬ ਹਨ। ਸਮੁੰਦਰ 'ਚ ਤੇਜ਼ ਲਹਿਰਾਂ ਉਠ ਰਹੀਆਂ ਸਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਇਸ ਕਾਰਨ ਬਚਾਅ ਕਾਰਜ 'ਚ ਮੁਸ਼ਕਲਾਂ ਆਈਆਂ ਸਨ। ਬਾਅਦ 'ਚ ਆਈਐਨਐਸ ਕੋਲਕਾਤਾ ਨੇ ਵੀ ਇਸ ਮੁਹਿੰਮ 'ਚ ਹਿੱਸਾ ਲਿਆ।

ਬਰਜ SS-3, ਜਿਸ 'ਚ 196 ਲੋਕ ਸਵਾਰ ਹਨ। ਮੌਸਮ ਸਾਫ਼ ਹੁੰਦੇ ਹੀ SAR ਆਪ੍ਰੇਸ਼ਨ ਲਈ ਸਮੁੰਦਰੀ ਫ਼ੌਜ ਦੇ P81 ਨਿਗਰਾਨੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮਦਦ ਲਈ ਜਾਵੇਗੀ। ਬਾਰਜ 'Gal Constructor' ਇਸ 'ਚ ਕੁਲ 137 ਲੋਕ ਸਵਾਰ ਸਨ। ਕੋਸਟਗਾਰਡ ਦੇ ਸੀ ਜੀ ਐਸ ਸਮਰਾਟ ਦੇ ਨਾਲ ਐਮਰਜੈਂਸੀ ਟੋਇੰਗ ਵੈੱਸਲ 'ਵਾਟਰ ਲਿਲੀ' ਅਤੇ ਦੋ ਸਪੋਰਟ ਵੈਸਲ ਨਾਲ ਕੋਸਟ ਗਾਰਡ ਦਾ CGS ਸਮਰਾਟ ਵੀ ਲੋਕਾਂ ਨੂੰ ਬਚਾਉਣ ਲਈ ਪਹੁੰਚੇ ਹਨ। ਆਇਲ ਰਿਗ ਸਾਗਰ ਭੂਸ਼ਣ 'ਚ 101 ਲੋਕ ਫਸੇ ਹੋਏ ਹਨ। ਆਈ ਐਨ ਐਸ ਤਲਵਾਰ ਉਨ੍ਹਾਂ ਨੂੰ ਬਚਾਉਣ ਲਈ ਰਵਾਨਾ ਹੋਇਆ ਹੈ।