ਰਸੋਈ ਗੈਸ ਸਿਲੰਡਰ ਏਨੇ ਰੁਪਏ ਮਹਿੰਗਾ, ਰੋਟੀ ਪਕਾਉਣੀ ਮਹਿੰਗੀ ਹੋਈ

Tags

ਐਲਪੀਜੀ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 25 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਗਈ ਹੈ। ਇਹ ਵਾਧਾ ਉੱਜਵਾਲ ਯੋਜਨਾ ਅਧੀਨ ਆਉਣ ਵਾਲਿਆਂ ’ਤੇ ਵੀ ਲਾਗੂ ਕੀਤਾ ਗਿਆ ਹੈ। ਦਿੱਲੀ ਵਿੱਚ ਹੁਣ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ ਹੈ, ਜੋ 769 ਰੁਪਏ ਸੀ। ਇਹ ਵਾਧਾ ਸਬਸਿਡੀ ਵਾਲੇ ਅਤੇ ਗੈਰ ਸਬਸਿਡੀ ਵਾਲੇ ਉਪਭੋਗਤਾਵਾਂ ਸਮੇਤ ਸਾਰੀਆਂ ਸ਼੍ਰੇਣੀਆਂ ਵਿੱਚ ਲਾਗੂ ਹੈ।

ਪੈਟਰੋਲ ਦੀ ਕੀਮਤ 100 ਰੁਪਏ ਤੱਕ ਪੁੱਜਣ ਤੋਂ ਬਾਅਦ ਐਲਪੀਜੀ ਸਿਲੰਡਰ ਦੀ ਕੀਮਤ ਵੀ ਆਕਾਸ਼ ਨੂੰ ਛੋਹਣ ਲੱਗੀ ਹੈ। ਵੀਰਵਾਰ ਨੂੰ ਇੱਕ ਵਾਰ ਫਿਰ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ 14.2 ਕਿਲੋਗ੍ਰਾਮ ਦੀ ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ। ਸਿਰਫ਼ 21 ਦਿਨਾਂ ਅੰਦਰ 100 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦਸੰਬਰ ਤੋਂ ਲੈ ਕੇ ਹੁਣ ਤੱਕ ਰਸੋਈ ਗੈਸ ਸਿ ਲੰ ਡ ਰ ਦੀਆਂ ਕੀਮਤਾਂ ਵਿੱਚ 225 ਰੁਪਏ ਦਾ ਤਿੱਖਾ ਵਾਧਾ ਹੋ ਚੁੱਕਾ ਹੈ।