ਹੁਣ ਏਨੇ ਰੁਪਏ ਚ ਲੱਗੇਗੀ ਕੋਰੋਨਾ ਵੈਕਸੀਨ

Tags

ਕੇਂਦਰ ਸਰਕਾਰ ਨੇ ਕੋਵਿਡ-19 ਰੋਕੂ ਟੀਕੇ ਦੀ ਨਿੱਜੀ ਹਸਪਤਾਲਾਂ ਵਿੱਚ ਕੀਮਤ 250 ਰੁਪਏ ਤੈਅ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਪਹਿਲੀ ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਲੋਕ ਪ੍ਰਾਈਵੇਟ ਹਸਪਤਾਲ ਵਿੱਚ ਇਹ ਟੀਕਾ ਲਗਵਾ ਸਕਦੇ ਹਨ। ਨਿੱਜੀ ਹਸਪਤਾਲ ਵਿੱਚ ਕੋਵਿਡ-19 ਰੋਕੂ ਟੀਕਾ 250 ਰੁਪਏ (ਟੀਕੇ ਦੀ ਕੀਮਤ 150 ਰੁਪਏ ਅਤੇ ਹੋਰ ਫ਼ੀਸ 100 ਰੁਪਏ) ਰੱਖੀ ਗਈ ਹੈ।

ਸੂਤਰਾਂ ਨੇ ਦੱਸਿਆ ਕਿ ਇਹ ਫ਼ੈਸਲਾ ਕੌਮੀ ਸਿਹਤ ਮਿਸ਼ਨ (ਐੱਨਐੱਜਐੱਮ) ਵੱਲੋਂ ਲਿਆ ਗਿਆ ਹੈ, ਜੋ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਰਾਜਾਂ ਨੂੰ ਭੇਜਿਆ ਜਾ ਰਿਹਾ ਹੈ। ਡਾ: ਵਿਆਸ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਇਕ ਵਿਅਕਤੀ ਤੋਂ 250 ਰੁਪਏ ਪ੍ਰਤੀ ਖੁਰਾਕ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਸਿਹਤ ਅਥਾਰਟੀ ਦੇ ਸੀਈਓ ਅਤੇ ਕੇਂਦਰੀ ਸਿਹਤ ਸਕੱਤਰ ਦੀ ਪ੍ਰਧਾਨਗੀ ਹੇਠ ਕੋਵਿਨ 2.0 ਬਾਰੇ ਸਿਖਲਾਈ ਅਤੇ ਵਰਚੁਅਲ ਮੀਟਿੰਗ ਵਿੱਚ ਸਰਵਿਸ ਚਾਰਜ ਬਾਰੇ ਜਾਣਕਾਰੀ ਦਿੱਤੀ ਗਈ।