ਵੈਕਸੀਨ ਦੇ ਸੰਬੰਧ ਚ ਰੱਖੋ ਇਸ ਗੱਲ ਦਾ ਧਿਆਨ

Tags


ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਲੋਕਾਂ ਨੂੰ ਐਪ ਸਟੋਰਸ 'ਤੇ ਉਪਲਬਧ 'ਕੋ-ਵਿਨ' ਨਾਮ ਦੀਆਂ ਕਈ ਜਾ ਅ ਲੀ ਐਪਲੀਕੇਸ਼ਨਸ ਡਾਊਨਲੋਡ ਜਾਂ ਰਜਿਸਟਰ ਨਾ ਕਰਨ ਲਈ ਕਿਹਾ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਟਵੀਟ ਕੀਤਾ, “ਸਰਕਾਰ ਦੇ ਆਉਣ ਵਾਲੇ ਅਧਿਕਾਰਤ ਪਲੇਟਫਾਰਮ ਨਾਲ ਮਿਲਦੇ-ਜੁਲਦੇ ਨਾਮਾਂ ਵਾਲੇ ਕੁਝ ਐਪ ਸ਼ ਰਾ ਰ ਤੀ ਅ ਨ ਸ ਰਾਂ ਦੁਆਰਾ ਤਿਆਰ ਕੀਤੇ ਗਏ ਹਨ, ਜੋ ਐਪ ਸਟੋਰਸ 'ਤੇ ਹਨ। ਉਨ੍ਹਾਂ ਨੂੰ ਡਾਊਨਲੋਡ ਜਾਂ ਉਨ੍ਹਾਂ 'ਤੇ ਨਿੱਜੀ ਜਾਣਕਾਰੀ ਸਾਂਝਾ ਨਾ ਕਰੋ।

ਐਮਓਐਚਐਫਡਬਲਯੂ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ) ਦਾ ਅਧਿਕਾਰਤ ਫੋਰਮ (ਸਰਕਾਰ ਦੁਆਰਾ ਮਨਜ਼ੂਰ ਕੀਤਾ ਗਿਆ) ਐਪ ਦੇ ਆਉਣ 'ਤੇ ਇਸ ਨੂੰ ਢੁਕਵੇਂ ਤੌਰ 'ਤੇ ਪ੍ਰਕਾਸ਼ਤ ਕਰੇਗਾ।" ਸਿਹਤ ਮੰਤਰਾਲੇ ਨੇ ਚੇ ਤਾ ਵ ਨੀ ਦਿੱਤੀ, "ਕੁਝ ਸਮਾਜ ਵਿਰੋਧੀ ਅਨਸਰਾਂ ਨੇ ਸਰਕਾਰ ਦੀਆਂ ਆਉਣ ਵਾਲੀਆਂ 'ਕੋ-ਵਿਨ' ਐਪਸ ਦੇ ਅਧਿਕਾਰਤ ਪਲੇਟਫਾਰਮ ਦੇ ਸਮਾਨ ਐਪ ਬਣਾਇਆ ਹੈ, ਜੋ ਐਪ ਸਟੋਰਸ 'ਤੇ ਉਪਲਬਧ ਹੈ।"ਮੰਤਰਾਲੇ ਨੇ ਕਿਹਾ, "ਇਸ ਨੂੰ ਡਾਉਨਲੋਡ ਨਾ ਕਰੋ ਅਤੇ ਇਸ 'ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਐਮਓਐਚਐਫਡਬਲਯੂ ਦੇ ਅਧਿਕਾਰਤ ਪਲੇਟਫਾਰਮ ਨੂੰ ਲਾਂਚ ਸਮੇਂ ਲੋੜੀਂਦਾ ਪ੍ਰਚਾਰ ਕੀਤਾ ਜਾਵੇਗਾ।"