ਹੁਣੇ ਹੁਣੇ ਅੰਬਾਨੀ ਦੇ ਘਰੋਂ ਆਈ ਵੱਡੀ ਖੁਸ਼ੀ ਦੀ ਖਬਰ, ਸਭ ਦੇ ਰਹੇ ਨੇ ਵਧਾਈਆਂ

Tags

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਵੀਰਵਾਰ ਨੂੰ ਦਾਦਾ ਬਣ ਗਏ ਹਨ। ਮੁਕੇਸ਼ ਦੇ ਪੁੱਤਰ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਅੱਜ ਸਵੇਰੇ ਪੁੱਤਰ ਨੂੰ ਜਨਮ ਦਿੱਤਾ। ਆਕਾਸ਼ ਅਤੇ ਸ਼ਲੋਕਾ ਦਾ ਵਿਆਹ ਪਿਛਲੇ ਸਾਲ 9 ਮਾਰਚ ਨੂੰ ਹੋਇਆ ਸੀ। ਦੋਵੇਂ ਸਕੂਲ ਦੇ ਸਮੇਂ ਤੋਂ ਦੋਸਤ ਸਨ। ਸ਼ਲੋਕਾ ਨੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪਾਲਿਟੀਕਲ ਸਾਇੰਸ ਤੋਂ ਲਾਅ ਵਿਚ ਮਾਸਟਰਸ ਡਿਗਰੀ ਕੀਤੀ ਹੈ। ਦੱਸ ਦੇਈਏ ਕਿ ਬੀਤੇ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਨੇ ਲੱਗਭੱਗ ਕਰੀਬ 620 ਕਰੋੜ ਰੁਪਏ ਵਿਚ ਬ੍ਰਿਟੇਨ ਦੇ ਖਿਡੌਣਾ ਬਰਾਂਡ ਹੈਮਲੇਜ ਗਲੋਬਲ ਹੋਲਡਿੰਗਸ ਲਿਮੀਟਡ ਨੂੰ ਖ਼ਰੀਦਿਆ ਸੀ।

ਉਦੋਂ ਲੋਕ ਸੋਸ਼ਲ ਮੀਡੀਆ 'ਤੇ ਮਜ਼ਾਕ ਕਰ ਰਹੇ ਸਨ ਕਿ ਮੁਕੇਸ਼ ਆਪਣੇ ਆਉਣ ਵਾਲੇ ਪੋਤਰੇ ਲਈ ਪਹਿਲਾਂ ਹੀ ਖਿਡੌਣੇ ਇਕੱਠੇ ਕਰ ਰਹੇ ਹਨ। ਅੰਬਾਨੀ ਪਰਿਵਾਰ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਗਿਆ ਹੈ, 'ਸ਼ਲੋਕਾ ਅਤੇ ਆਕਾਸ਼ ਅੰਬਾਨੀ ਅੱਜ ਮੁੰਬਈ ਵਿਚ ਇਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ।' ਬਿਆਨ ਵਿਚ ਕਿਹਾ ਗਿਆ ਹੈ, 'ਨੀਤਾ ਅਤੇ ਮੁਕੇਸ਼ ਅੰਬਾਨੀ ਪਹਿਲੀ ਵਾਰ ਦਾਦਾ-ਦਾਦੀ ਬਣ ਕੇ ਖ਼ੁਸ਼ ਹਨ।' ਬਿਆਨ ਮੁਤਾਬਕ, 'ਨਵੇਂ ਬੰਚੇ ਦੇ ਆਉਣ ਨਾਲ ਮਹਿਤਾ ਅਤੇ ਅੰਬਾਨੀ ਪਰਿਵਾਰਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ ਅਤੇ ਮਾਂ ਅਤੇ ਪੁੱਤਰ ਦੋਵੇਂ ਠੀਕ ਹਨ।'