ਪੰਜਾਬੀ ਕੌਮ ਸ਼ੁਰੂ ਤੋਂ ਹੀ ਸੇਵਾ ਭਾਵਨਾਵਾਂ ਲਈ ਮੰਨੀ ਜਾਂਦੀ ਹੈ। ਇਸੇ ਦੀ ਤਾਜ਼ਾ ਮਸਾਲ ਅੱਜ ਸਵੇਰੇ ਹੀ ਦਿੱਲੀ ਤੋਂ ਪ੍ਰਾਪਤ ਹੋਈ ਹੈ ਜਿੱਥੇ ਆਪਣੇ ਹੱਕਾਂ ਲਈ ਖੜ੍ਹੇ ਕਿਸਾਨ ਤੇ ਮਜ਼ਦੂਰ ਸੰਘਰਸ਼ ਦੇ ਨਾਲ ਨਾਲ ਆਪਣਾ ਆਲਾ ਦੁਆਲਾ ਵੀ ਸੁਆਰ ਰਹੇ ਹਨ ਜਿਸ ਨੇ ਹਰ ਦਿੱਲੀ ਵਾਸੀ ਦਾ ਦਿਲ ਵੀ ਜਿੱਤ ਲਿਆ ਹੈ। ਇਸ ਵੀਡੀਓ ਬਾਰੇ ਜਾਣਕਾਰੀ ਦੇ ਰਹੇ ਨੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਉਨ੍ਹਾਂ ਕਿਹਾ ਕਿ ਜਿੱਥੇ ਵੀ ਅਸੀਂ ਠਹਿਰੇ ਹੋਏ ਆਂ ਉਥੇ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬੀਮਾਰੀਆਂ ਲੱਗ ਸਕਦੀਆਂ ਹਨ।