ਹੁਣੇ ਹੁਣੇ ਭਾਰਤ ਵਿੱਚ ਇਸ ਜਗ੍ਹਾ ਨਵੇਂ ਕੋਰੋਨਾ ਵਾਇਰਸ ਨੂੰ ਦੇਖਦਿਆ ਲਗਾ ਦਿੱਤਾ ਕਰਫਿਊ

Tags

ਕੋਰੋਨਾ ਵਾਇਰਸ ਦਾ ਇਨਫੈਕਸ਼ਨ ਅਜੇ ਵੀ ਨਹੀਂ ਰੁਕਿਆ ਹੈ। ਕ੍ਰਿਸਮਸ, ਨਿਊ ਈਅਰ ਵਰਗੇ ਤਿਉਹਾਰਾਂ ਨੂੰ ਵੇਖਦੇ ਹੋਏ ਇਸ ਦੇ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਵਜ੍ਹਾ ਨਾਲ ਕਈ ਸੂਬਾ ਸਰਕਾਰਾਂ ਨੇ ਹੁਣ ਤੋਂ ਹੀ ਸਾਵਧਾਨੀ ਦੇ ਉਪਾਅ ਲੱਭਣੇ ਸ਼ੁਰੂ ਕਰ ਦਿੱਤੇ ਹਨ। ਉਥੇ ਹੀ ਦੂਜੇ ਪਾਸੇ ਬ੍ਰਿਟੇਨ ਵਿੱਚ ਸਾਹਮਣੇ ਆਏ ਕੋਰੋਨਾ ਦੇ ਨਵੇਂ ਸਟਰੇਨ ਨੇ ਵੀ ਸਰਕਾਰਾਂ ਨੂੰ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਹੈ। ਦੱਸ ਦਈਏ ਕਿ ਮਹਾਰਾਸ਼ਟਰ ਦੇ ਸੀ.ਐੱਮ. ਉਧਵ ਠਾਕਰੇ ਨੇ ਅੱਜ ਦੁਪਹਿਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਲਿਆ ਗਿਆ।

ਇਸ ਦੇ ਨਾਲ ਹੀ ਉਧਵ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਲਿਆ ਹੈ। ਜਿਸ ਦੇ ਮੁਤਾਬਕ ਹੁਣ ਯੂਰੋਪੀ ਦੇਸ਼ਾਂ ਅਤੇ ਮਿਡਲ ਈਸਟ ਦੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਕੱਲ ਤੋਂ ਲਾਜ਼ਮੀ ਇੰਸਟੀਟਿਊਸ਼ਨਲ ਕੁਆਰੰਟੀਨ ਤੋਂ ਲੰਘਣਾ ਹੋਵੇਗਾ। ਯਾਨੀ ਇੱਕ ਤੈਅ ਮਿਆਦ ਤੱਕ ਉਨ੍ਹਾਂ ਸਾਰੇ ਮੁਸਾਫਰਾਂ ਨੂੰ ਸਰਕਾਰੀ ਵਿਵਸਥਾ ਦੀ ਨਿਗਰਾਨੀ ਵਿੱਚ ਰਹਿਨਾ ਹੋਵੇਗਾ। ਉਸ ਤੋਂ ਬਾਅਦ ਹੀ ਉਹ ਆਪਣੇ ਘਰ ਜਾ ਸਕਣਗੇ। ਤਾਜ਼ਾ ਜਾਣਕਾਰੀ ਮੁਤਾਬਕ ਕੱਲ ਤੋਂ ਮਹਾਰਾਸ਼ਟਰ ਦੇ ਨਗਰ ਨਿਗਮਾਂ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਇਹ ਫ਼ੈਸਲਾ ਬ੍ਰਿਟੇਨ ਵਿੱਚ ਕੋਰੋਨਾ ਦੇ ਨਵੇਂ ਸਟਰੇਨ ਦੇ ਮੱਦੇਨਜ਼ਰ ਹੀ ਲਿਆ ਗਿਆ ਹੈ। ਉਧਵ ਸਰਕਾਰ ਦੇ ਨਵੇਂ ਆਦੇਸ਼ ਮੁਤਾਬਕ ਨਾਈਟ ਕਰਫਿਊ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਇਹ 5 ਜਨਵਰੀ 2021 ਤੱਕ ਚੱਲੇਗਾ।