ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਐਲਾਨ, ਕੱਲ ਹੋਈ ਮੀਟਿੰਗ ਦਾ ਸੱਚ ਲਿਆਂਦਾ ਬਾਹਰ, ਸੁਣ ਕੇ ਉੱਡੇ ਹੋਸ਼

Tags

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਸਰਕਾਰ ਤਿੰਨ ਖੇਤੀ ਕਾਨੂੰਨ ਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦਾ ਕਾਨੂੰਨ ਲਿਆਉਣ ਤੋਂ ਟਾਲਾ ਵੱਟ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਅਸਲ ਵਿੱਚ ਜਿਨ੍ਹਾਂ ਮੁੱਖ ਮੰਗਾਂ ਨੂੰ ਲੈ ਕਿ ਇਹ ਅੰ ਦੋ ਲ ਨ ਚੱਲ ਰਿਹਾ ਹੈ, ਉਨ੍ਹਾਂ ਮੰਗਾਂ 'ਤੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਨੂੰ ਵਾਪਸ ਲੈਣ ਤੇ ਕੋਈ ਠੋਸ ਏਜੰਡਾ ਤੈਅ ਕੀਤਾ ਗਿਆ। । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਅੰ ਦੋ ਲ ਨ ਹੋਰ ਤੇਜ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਦੋਮ ਦਰਜੇ ਦੀਆਂ ਮੰਗਾਂ ਪ੍ਰਵਾਨ ਕਰਨ ਦਾ ਲੋਲੀਪੌਪ ਦੇਣ ਦੇ ਯਤਨ ਕਰਕੇ ਮੁੱਖ ਮੰਗਾਂ ਤੋਂ ਭੱਜਣ ਵਾਲੀ ਗੱਲ ਕਰ ਰਹੀ ਹੈ ਕੇਂਦਰ ਸਰਕਾਰ ਦਾ ਰੁਖ਼ ਬੇਸ਼ੱਕ ਨਰਮ ਹੋਇਆ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਅਜੇ ਵੀ ਸਰਕਾਰ ਦੀ ਨੀਅਤ ਉੱਪਰ ਸ਼ੱਕ ਹੈ।

ਉਨ੍ਹਾਂ ਕਿਹਾ ਕਿ ਅੰ ਦੋ ਲ ਨ ਦਾ ਦਬਾਅ ਕੇਂਦਰ ਸਰਕਾਰ 'ਤੇ ਪੂਰਾ ਹੈ। ਬਿਜਲੀ ਸੋਧ ਬਿੱਲ 2020 ਤੇ ਪ੍ਰਦੂਸ਼ਣ ਵਾਲੇ ਐਕਟ ਤੇ ਸਿਰਫ਼ ਜ਼ੁਬਾਨੀ ਚਰਚਾ ਹੀ ਹੋਈ ਹੈ। ਇਨ੍ਹਾਂ ਗੱਲਾਂ ਤੇ ਕੋਈ ਕਾਨੂੰਨੀ ਪ੍ਰਕਿਰਿਆ ਵੀ ਹੋਣੀ ਚਾਹੀਦੀ ਹੈ ਤਾਂ ਜੋ ਅੰਸ਼ਕ ਜਿੱਤ ਪੱਕੇ ਪੈਰੀਂ ਹੋ ਸਕੇ। ਇਸ ਦੇ ਨਾਲ ਹੀ ਜਥੇਬੰਦੀ ਨੇ ਕਿਹਾ ਹੈ ਕਿ ਦੋਮ ਦਰਜੇ ਦੀਆਂ ਮੰਗਾਂ ਨੂੰ ਜਿੱਤ ਦੇ ਉਭਾਰ ਵਜੋਂ ਪੇਸ਼ ਕਰਨਾ ਬਹੁਤਾ ਸਾਰਥਿਕ ਨਹੀਂ ਹੋਵੇਗਾ।