ਪਿਛਲੇ 27 ਦਿਨਾ ਤੋ ਕਿਸਾਨ ਦਿਲੀ ਦੇ ਬਾਰਡਰਾ ਤੇ ਧਰਨੇ ਦੇ ਰਹੇ ਹਨ। ਕਿਸਾਨ ਸੰਘਰਸ਼ ਦੇ ਵਿਚ ਜੁਟੇ ਹੋਏ ਹਨ। ਸਿੰਘੁ ਬਾਰਡਰ ਤੇ ਭਾਈ ਕੰਨਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋ ਖੁਨ ਦਾਨ ਕੈਪ ਲਾਇਆ ਗਿਆ ਹੈ ਜਿਥੇ ਕਿਸਾਨ ਹਰ ਖੁਨ ਦਾਨ ਕਰ ਰਹੇ ਹਨ। ਕਿਸਾਨਾ ਵਲੋ ਆਪਣੇ ਖੂ-ਨ ਨਾਲ ਹਸਤਾਖਰ ਕਰਕੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੂੰ ਚਿਠੀ ਲਿਖੀ ਗਈ ਹੈ । ਇਸ ਚਿਠੀ ਵਿਚ ਕਿਸਾਨਾ ਨੇ ਖੂ-ਨ ਨਾਲ ਲਿਖਿਆ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕਲ ਤੋ ਇਹ ਖੂਨ ਦਾਨ ਕੈਪ ਲਾਇਆ ਗਿਆ ਹੈ ਹੁਣ ਤਕ ਕਰੀਬ 150 ਦੇ ਕਰੀਬ ਕਿਸਾਨ ਖੂਨ ਦਾਨ ਕਰ ਚੁਕੇ ਹਨ। ਇਹ ਚਿਠੀਆ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਖੂਨ ਨਾਲ ਲਿਖੀਆਂ ਜਾ ਰਹੀਆਂ ਹਨ।