ਕਿਸਾਨ ਬੀਬੀਆਂ ਦਾ ਵੱਡਾ ਐਲਾਨ,ਪੰਜਾਬ 'ਚ ਬੈਠੀਆਂ ਨੇ ਹਿਲਾਤੀ ਮੋਦੀ ਸਰਕਾਰ!

Tags

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ‘ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ 16ਵੇਂ ਦਿਨ ਵੀ ਜਾਰੀ ਹੈ। ਖੇਤੀ ਨੂੰ ਬਚਾਉਣ ਲਈਪੰਜਾਬ ‘ਚੋਂ ਲਗਾਤਾਰ ਕਿਸਾਨਾਂ ,ਮਜ਼ਦੂਰਾਂ ,ਨੌਜਵਾਨਾਂ ਦੇ ਕਾਫ਼ਲੇ ਹਰ ਰੋਜ਼ ਦਿੱਲੀ ਸੰਘਰਸ਼ ਵੱਲ ਕੂਚ ਕਰ ਰਹੇ ਹਨ ਤੇ ਖੇਤਾਂ ਨੂੰ ਸੁਆਣੀਆਂ ਨੇ ਸੰਭਾਲ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਵਿੱਚ ਕਈ ਨੌਜਵਾਨਾਂ ਨੇ ਮਿਲ ਕੇ ਇੱਕ ਗਰੁੱਪ ਬਣਾ ਲਿਆ ਹੈ ਅਤੇ ਇਹ ਨੌਜਵਾਨਾਂ ਉਨ੍ਹਾਂ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲੈ ਰਹੇ ਹਨ ,ਜੋ ਦਿੱਲੀ ਧਰਨੇ ‘ਤੇ ਗਏ ਹਨ। ਇਹ ਨੌਜਵਾਨ ਦਿੱਲੀ ਗਏ ਕਿਸਾਨਾਂ ਦੀ ਕਣਕ ‘ਚ ਰੇਅ ਪਾ ਰਹੇ ਹਨ ਅਤੇ ਹੋਰ ਵੀ ਘਰਾਂ ਦੇ ਜ਼ਰੂਰੀ ਕੰਮਾਂ ਦੀ ਜਿੰਮੇਵਾਰੀ ਸਾਂਭ ਰਹੇ ਹਨ।

ਕਿਸਾਨ ਅੰਦੋਲਨ ਦੇ ਚਲਦਿਆਂ ਜਿੱਥੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਉਥੇ ਉਹਨਾਂ ਦੀਆਂ ਵਹੁਟੀਆਂ ਖੇਤਾਂ ਨੂੰ ਪਾਣੀ ਲਾ ਰਹੀਆਂ ਹਨ। ਜਦੋਂ ਔਰਤਾਂ ਨੂੰ ਖੇਤਾਂ ’ਚ ਕੰਮ ਕਰਦੇ ਦੇਖਦੇ ਹਨ ਤਾਂ ਬਹੁਤ ਹੈਰਾਨੀ ਹੁੰਦੀ ਹੈ। ਉਥੇ ਹੀ ਕਈ ਪਿੰਡਾਂ ਵਿੱਚ ਖੇਤਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਮੋਢਿਆਂ ’ਤੇ ਆ ਗਈ ਹੈ। ਜਿਹੜੇ ਨੌਜਵਾਨ ਪਹਿਲਾਂ ਵਿਦੇਸ਼ ਜਾਣ ਦੀਆਂ ਗੱਲਾਂ ਕਰਦੇ ਹੁੰਦੇ ਸੀ ਅਤੇ ਆਈਲੈਟਸ ਅਤੇ ਕੋਚਿੰਗ ਸੈਂਟਰਾਂ ਦੇ ਬਾਹਰ ਨੌਜਵਾਨਾਂ ਦੀ ਭੀੜ ਲੱਗੀ ਰਹਿੰਦੀ ਸੀ, ਹੁਣ ਨੌਜਵਾਨਾਂਖੇਤਾਂ ਵਿੱਚ ਕੰਮ ਕਰਦੇ ਦਿਖਾਈ ਦੇ ਰਹੇ ਹਨ ,ਜੋ ਇੱਕ ਕਦਮ ਹੈ।