ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਵਕੀਲ ਰਹਿ ਚੁੱਕੇ ਦੀਪ ਸਿੱਧੂ ਕਿਸਾਨੀ ਸੰਘਰਸ਼ ਵਿੱਚ ਕਾਫੀ ਸਮੇਂ ਤੋਂ ਸਰਗਰਮ ਹਨ। ਅੱਜ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਤੇ ਲਾਈਵ ਹੋ ਕੇ ਮਾਫੀ ਮੰਗੀ ਹੈ। ਹੇਠਾਂ ਤੁਸੀਂ ਵੀਡੀਓ ਵਿੱਚ ਜੋ ਵੀ ਗੱਲਾਂ ਦੀਪ ਸਿੱਧੂ ਨੇ ਕਹੀਆਂ ਸੁਣ ਸਕਦੇ ਹੋ। ਦੀਪ ਸਿੱਧੂ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਕਾਫੀ ਵੱਡੇ ਖੁਲਾਸੇ ਕੀਤੇ। ਦੀਪ ਨੇ ਕੁੰਡਲੀ ਬਾਰਡਰ ਚੱਲ ਰਹੇ ਵਰਤਾਰੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਸੰਘਰਸ਼ ਵਿੱਚ ਸਿਆਸਤ ਕਰ ਰਹੇ ਹਨ।