ਕੁੰਡਲੀ ਬਾਰਡਰ ਤੇ ਵਰਤ ਗਿਆ ਵੱਡਾ ਭਾਣਾ, ਸਭ ਪਾਸੇ ਮੱਚ ਗਈ ਹਫੜਾ ਦਫੜੀ

Tags

ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ਹਰਿਆਣਾ ’ਚ ਕੁੰਡਲੀ ਬਾਰਡਰ ’ਤੇ ਚਲ ਰਹੇ ਕਿਸਾਨ ਧਰਨੇ ’ਚ ਸੋਮਵਾਰ ਨੂੰ ਉਸ ਸਮੇਂ ਅਫਰਾ-ਤਫੜੀ ਮਚ ਗਈ, ਜਦ ਇਕ ਹੋਰ ਬਜ਼ੁਰਗ ਕਿਸਾਨ ਨੇ ਜ਼-ਹਿ-ਰ ਖਾ ਲਿਆ। ਦੱਸਣਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦਰਮਿਆਨ ਕਿਸਾਨਾਂ ਵਲੋਂ ਖ਼ੁ-ਦ-ਕੁ-ਸ਼ੀ-ਆਂ ਦੇ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਕਿਸਾਨ ਨਿਰੰਜਨ ਸਿੰਘ (65) ਨੇ ਸੋਮਵਾਰ ਨੂੰ ਧਰਨੇ ਵਾਲੀ ਥਾਂ ’ਤੇ ਹੀ ਜ਼-ਹਿ-ਰ ਖਾ ਕੇ ਖ਼ੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਣ ’ਤੇ ਉਨ੍ਹਾਂ ਨੂੰ ਸੋਨੀਪਤ ਦੇ ਨਾਗਰਿਕ ਹਸਪਤਾਲ ਲਿਆਜਿਆ ਗਿਆ,

ਜਿੱਥੇ ਉਨ੍ਹਾਂ ਨੂੰ ਰੋਹਤਨ ਪੀ. ਜੀ. ਆਈ. ਰੇਫਰ ਕਰ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਕ 22 ਸਾਲਾ ਨੌਜਵਾਨ ਕਿਸਾਨ ਅਤੇ ਕੌਮੀ ਪੱਧਰ ਦੇ ਰੱਸਾ-ਕੱਸੀ ਦੇ ਖਿਡਾਰੀ ਨੇ ਜ਼ਹਿਰ ਖਾ ਕੇ ਖ਼ੁ-ਦ-ਕੁ-ਸ਼ੀ ਕਰ ਲਈ। ਘਟਨਾ ਭਗਤਾਭਾਈ ਕਾ ਵਿਚ ਪੈਂਦੇ ਦਿਆਲਪੁਰਾ ਮਿਰਜ਼ਾ ਦੀ ਹੈ। ਜਿੱਥੋਂ ਦੇ 22 ਸਾਲਾ ਨੌਜਵਾਨ ਕਿਸਾਨ ਗੁਰਲਾਭ ਸਿੰਘ ਨੇ ਜ਼-ਹਿ-ਰ ਖਾ ਕੇ ਖ਼ੁ-ਦ-ਕੁ-ਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਗੁਰਲਾਭ ਸਿੰਘ ਮਹਿਜ਼ ਦੋ ਦਿਨ ਪਹਿਲਾਂ 18 ਤਾਰੀਖ ਨੂੰ ਹੀ ਦਿੱਲੀ ਸੰਘਰਸ਼ ਤੋਂ ਪਿੰਡ ਪਰਤਿਆ ਸੀ ਅਤੇ ਉਦੋਂ ਤੋਂ ਹੀ ਪ੍ਰੇਸ਼ਾਨ ਸੀ।