ਹੁਣੇ ਹੁਣੇ ਪੰਜਾਬ ਲਈ ਆਈ ਬਹੁਤ ਹੀ ਚੰਗੀ ਖਬਰ

Tags

ਪੰਜਾਬ ਵਾਸੀਆਂ ਲਈ ਚੰਗੀ ਖ਼ਬਰ ਹੈ। 20 ਸੂਬਿਆਂ ਦੀਆਂ ਨਿਵੇਸ਼ ਪ੍ਰੋਤਸਾਹਨ ਏਜੰਸੀਆਂ (ਆਈ. ਪੀ. ਏ.) ਤੋਂ 100 ਫ਼ੀਸਦੀ ਅੰਕ ਲੈ ਕੇ ਪੰਜਾਬ ਰੈਂਕਿੰਗ 'ਚ ਸਭ ਤੋਂ ਅੱਗੇ ਰਿਹਾ ਹੈ। ‘ਨਿਵੇਸ਼ ਪੰਜਾਬ’ ਦੇ ਸੀ. ਈ. ਓ. ਰਜਤ ਅਗਰਵਾਲ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਵਿਕਾਸ ਲਈ ਸੂਬੇ 'ਚ ਬਹੁਤ ਵੱਡੇ ਪੱਧਰ ’ਤੇ ਨਿਵੇਸ਼ ਦੇ ਰਾਹ ਖੁੱਲ੍ਹੇ ਹਨ। 20 ਸੂਬਿਆਂ ਦੀਆਂ ਨਿਵੇਸ਼ ਪ੍ਰੋਤਸਾਹਨ ਏਜੰਸੀ (ਆਈ. ਪੀ. ਏ) 'ਚ 100 ਫ਼ੀਸਦੀ ਸਰਬਪੱਖੀ ਅੰਕ ਪ੍ਰਾਪਤ ਕਰਕੇ ਪੰਜਾਬ ਰੈਂਕਿੰਗ ’ਚ ਮੋਹਰੀ ਰਿਹਾ ਹੈ।

ਇੱਥੋਂ ਤੱਕ ਕਿ ਘਰੇਲੂ ਉਦਯੋਗ ਅਤੇ ਕਾਰੋਬਾਰੀ ਘਰਾਣੇ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਸੂਬੇ ਨੂੰ ਇਹ ਬਲ ਮਿਲ ਸਕੇ ਕਿ ਇਸ ਨੂੰ ਨਿਵੇਸ਼ ਅਤੇ ਵਿਕਾਸ ਦੇ ਭਾਰਤ ਦੇ ਸਭ ਤੋਂ ਆਕਰਸ਼ਿਤ ਟਿਕਾਣੇ ਵਜੋਂ ਉਭਾਰਿਆ ਜਾਵੇ। ਅਗਰਵਾਲ ਨੇ ਦੱਸਿਆ ਕਿ ਵਿਸ਼ਵ ਬੈਂਕ ਸਮੂਹ ਦੇ ਸਹਿਯੋਗ ਨਾਲ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ ਮਹਿਕਮੇ (ਡੀ. ਪੀ. ਆਈ. ਆਈ. ਟੀ.) ਦੇ ਨਿਰਦੇਸ਼ਾਂ ਤਹਿਤ ਹਾਲ ਹੀ 'ਚ ਇਨਵੈਸਟ ਇੰਡੀਆ ਰਾਹੀਂ ਜਾਰੀ ਕੀਤੀ ਗਈ ਸਟੇਟ ਆਈ. ਪੀ. ਏ. ਰੇਟਿੰਗ ਰਿਪੋਰਟ ਤੋਂ ਇਸ ਸ਼ਾਨਦਾਰ ਪ੍ਰਾਪਤੀ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਹ ਮੁਲਾਂਕਣ ਨਿਵੇਸ਼ ਪ੍ਰਾਜੈਕਟਾਂ ਨੂੰ ਆਕਰਸ਼ਿਤ ਕਰਨ, ਸਹੂਲਤ ਦੇਣ ਅਤੇ ਨਿਵੇਸ਼ਕਾਂ ਦੀ ਸਹੂਲਤ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਾਉਣ ਵਰਗੇ ਪਹਿਲੂਆਂ ਪ੍ਰਤੀ ਭਾਰਤੀ ਸਟੇਟ ਆਈ. ਪੀ. ਏ. ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਕੀਤਾ ਗਿਆ ਸੀ।

ਸੂਬੇ 'ਚ ਮਹਿਜ਼ ਚਾਰ ਵਰ੍ਹਿਆਂ ’ਚ 70,000 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 10 ਤੋਂ ਵੱਧ ਆਲਮੀ ਨਿਵੇਸ਼ਕਾਰਾਂ ਨੇ ਪੰਜਾਬ 'ਚ ਭਰੋਸਾ ਜ਼ਾਹਰ ਕੀਤਾ। ਇੱਥੋਂ ਤੱਕ ਕਿ ਕੋਵਿਡ ਦਾ ਸੰਕਟ ਵੀ ਨਿਵੇਸ਼ਕਾਂ ਦੇ ਭਰੋਸੇ ਨੂੰ ਮੱਠਾ ਪਾਉਣ 'ਚ ਨਾਕਾਮ ਰਿਹਾ ਅਤੇ ਇਕ ਅਪ੍ਰੈਲ ਤੋਂ 21 ਦਸੰਬਰ-2021 ਤੱਕ 5274 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਨ੍ਹਾਂ 'ਚ ਨਿਵੇਸ਼ਕਾਰ ਮੈਸ. ਏਅਰ ਲਿਕੁਅਡ (ਹੈੱਡਕੁਆਰਟਰ ਫਰਾਂਸ, ਇੰਡਸਟਰੀਅਲ ਗੈਸਜ਼, ਰਾਜਪੁਰਾ), ਮੈਸ. ਸੈਂਟਰੀਅੰਟ ਫਾਰਮਾਸਿਊਟੀਕਲ ਲਿਮਟਿਡ (ਹੈੱਡਕੁਆਰਟਰ ਯੂ. ਐਸ. ਏ., ਐਸ. ਬੀ. ਐਸ. ਨਗਰ) ਵੀ ਸ਼ਾਮਲ ਹਨ। ਸਾਲ 2017 ਤੋਂ 10 ਤੋਂ ਵੱਧ ਆਲਮੀ ਨਿਵੇਸ਼ਕਾਰਾਂ ਨੇ ਪੰਜਾਬ ਦੀ ਤਰੱਕੀ ਦੀ ਗਤੀ 'ਚ ਭਰੋਸਾ ਪ੍ਰਗਟਾਉਂਦੇ ਹੋਏ ਨਿਵੇਸ਼ ਕਰਨ ਦਾ ਰਾਹ ਚੁਣਿਆ।

ਇਤਫਾਕਨ ‘ਬਿਹਤਰੀਨ ਕਾਰਗੁਜ਼ਾਰੀ’ ਤੋਂ ਇਲਾਵਾ, ਰੇਟਿੰਗ ਦੀਆਂ ਚਾਰ ਹੋਰ ਸ਼੍ਰੇਣੀਆਂ ਸਨ, ਜਿਸ 'ਚਚ ‘ਅਸਪਾਇਰਿੰਗ ਲੀਡਰਜ਼’, ‘ਪ੍ਰਾਮਿਸਿੰਗ ਡਿਵੈਲਪਰਜ਼’ ਅਤੇ ‘ਇਮਰਜਿੰਗ ਪੁਟੈਂਸ਼ੀਅਲਜ਼’ ਸ਼ਾਮਲ ਹਨ, ਲਈ ਵੀ ਸੂਬਿਆਂ ਦਾ ਮੁਲਾਂਕਣ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਿਵੇਸ਼ ਪ੍ਰੋਤਸਾਹਨ ਮਹਿਕਮੇ ਦੇ ਮਨਿਸਟਰ-ਇੰਚਾਰਜ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ‘ਨਿਵੇਸ਼ ਪੰਜਾਬ’ ਨੇ ਪਿਛਲੇ ਚਾਰ ਸਾਲਾਂ ਦੌਰਾਨ ਨਿਵੇਸ਼ ਦੇ ਖੇਤਰ 'ਚ ਸ਼ਾਨਦਾਰ ਰਿਕਾਰਡ ਸਥਾਪਿਤ ਕੀਤੇ ਹਨ। ਅਮਰੀਕਾ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਫਰਾਂਸ, ਜਰਮਨੀ, ਯੂ. ਕੇ., ਯੂ. ਏ. ਈ., ਨਿਊਜ਼ੀਲੈਂਡ, ਸਪੇਨ ਵਰਗੇ ਵੱਖ-ਵੱਖ ਦੇਸ਼ਾਂ ਤੋਂ ਨਿਵੇਸ਼ਾਂ 'ਚ ਵਾਧਾ ਹੋਇਆ ਹੈ, ਜਦੋਂ ਕਿ ਕਈ ਪਹਿਲਾਂ ਤੋਂ ਚੱਲ ਰਹੇ ਪੰਜਾਬ ਅਧਾਰਿਤ ਉਦਯੋਗਾਂ ਨੇ ਮੌਜੂਦਾ ਸਮੇਂ ਦੌਰਾਨ ਆਪਣੇ ਕੰਮਕਾਜ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ।