ਹੁਣੇ ਹੁਣੇ ਪਿੰਡਾਂ ਦੇ ਗੁਰਦੁਆਰਿਆਂ ਤੋਂ ਹੋਈ ਇਹ ਵੱਡੀ ਅਨਾਉਂਸਮੈਂਟ

Tags

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਸੇਕ ਵੱਡਾ ਕਾਰਪੋਰੇਟ ਘਰਾਣਿਆਂ ਨੂੰ ਬੁ-ਰੀ ਤਰ੍ਹਾਂ ਲੱਗਣ ਲੱਗਾ ਹੈ। ਕਿਸਾਨ ਅੰਦੋਲਨ ਕਰਕੇ ਲੋਕ ਪੰਜਾਬ ਦੇ ਪਿੰਡਾਂ ਵਿੱਚ ਜੀਓ ਮੋਬਾਈਲ ਕੰਪਨੀ ਦੇ ਕੁਨੈਕਸ਼ਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਹੋਰ ਸਾਮਾਨ ਦਾ ਬਾਈਕਾਟ ਕਰਨ ਲੱਗੇ ਹਨ। ਮੋਗਾ ਵਿੱਚ ਕਿਸਾਨਾਂ ਤੇ ਜਨਤਕ ਜਥੇਬੰਦੀਆਂ ਨੇ ਮੋਗਾ-ਫ਼ਿਰੋਜ਼ਪੁਰ ਕੌਮੀਸ਼ਾਹ ਮਾਰਗ ਉੱਤੇ ਡਗਰੂ ਵਿੱਚ ਲੱਗੇ ਰਿਲਾਇੰਸ ਜੀਓ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਇਸੇ ਤਰ੍ਹਾਂ ਜੰਮੂ ਕੱਟੜਾ ਐਕਸਪ੍ਰੈੱਸ ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਜੀਓ ਦੇ ਪਾਤੜਾਂ, ਘੱਗਾ ਵਿੱਚ ਸਥਿਤ ਜੀਓ ਕੇਅਰ ਸੈਂਟਰ ਬੰਦ ਕਰਵਾ ਕੇ ਲੋਕਾਂ ਨੂੰ ਜੀਓ ਸਿੰਮ ਬੰਦ ਕਰਾਉਣ ਦਾ ਹੋਕਾ ਦਿੱਤਾ।

ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੋਂ ਰਿਪੋਰਟਾਂ ਮਿਲੀਆਂ ਹਨ ਕਿ ਪਿੰਡਾਂ ਵਿੱਚ ਲੱਗੇ ਜੀਓ ਕੰਪਨੀ ਦੇ ਮੋਬਾਈਲ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਅਮਲ ਵੀ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਪਿੰਡਾਂ ਦੇ ਲੋਕਾਂ ਵੱਲੋਂ ਜੀਓ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ ਤੇ ਜੀਓ ਕੰਪਨੀ ਦੇ ਕਸਟਮਰ ਕੇਅਰ ਸੈਂਟਰ ਵੀ ਬੰਦ ਕਰਵਾਏ ਜਾ ਰਹੇ ਹਨ।ਖੰਨਾ ਨੇੜਲੇ ਪਿੰਡ ਇਕੋਲਾਹਾ ਵਿੱਚ ਪਿੰਡ ਵਾਸੀਆਂ ਨੇ ਜੀਓ ਮੋਬਾਈਲ ਕੰਪਨੀ ਦੇ ਟਾਵਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਤੇ ਕੰਪਨੀ ਟਾਵਰ ਨੂੰ ਜਿੰਦਰੇ ਲਾਏ ਗਏ। ਇਸ ਮੌਕੇ ਪਿੰਡ ਦੇ ਗੁਰਦੁਆਰੇ ਤੋਂ ਜੀਓ ਮੋਬਾਈਲ ਕੁਨੈਕਸ਼ਨ ਧਾਰਕਾਂ ਨੂੰ ਨੰਬਰ ਕਿਸੇ ਹੋਰ ਕੰਪਨੀ ਵਿੱਚ ਪੋਰਟ ਕਰਵਾਉਣ ਤੇ ਘਰਾਂ ’ਚ ਲੱਗੇ ਰਿਲਾਇੰਸ ਕੰਪਨੀ ਦੇ ਕੁਨੈਕਸ਼ਨ ਵੀ ਕਟਵਾਉਣ ਦੀ ਅਪੀਲ ਕੀਤੀ ਗਈ।

ਕੰਪਨੀ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿ ਕੁਨੈਕਸ਼ਨ ਕੱਟਣਾ ਕਾਨੂੰਨ ਦੇ ਵਿ-ਰੁੱ-ਧ ਹੈ। ਇਸ ਲਈ ਉਹ ਪੁਲਿਸ ਕੋਲ ਸ਼ਿਕਾਇਤ ਕਰ ਰਹੇ ਹਨ।