ਵੱਡੀ ਖਬਰ: 31 ਦਸੰਬਰ ਤੱਕ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

Tags

ਬਿ੍ਰਟੇਨ ’ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਿਲਣ ਨਾਲ ਖ਼ੌ-ਫ ਪੈਦਾ ਹੋ ਗਿਆ ਹੈ। ਇਸ ਵਜ੍ਹਾ ਕਰ ਕੇ ਕਈ ਯੂਰਪੀ ਦੇਸ਼ਾਂ ਨੇ ਬਿ੍ਰਟੇਨ ਤੋਂ ਆਵਾਜਾਈ ’ਤੇ ਰੋਕ ਲਾ ਦਿੱਤੀ ਹੈ। ਭਾਰਤ ਸਰਕਾਰ ਨੇ ਵੀ ਬਿ੍ਰਟੇਨ ਤੋਂ ਆਉਣ ਵਾਲੀਆਂ ਉਡਾਣਾਂ ’ਤੇ 31 ਦਸੰਬਰ 2020 ਤੱਕ ਰੋਕ ਲਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਟਵੀਟ ਕੀਤਾ ਕਿ ਬਿ੍ਰਟੇਨ ’ਚ ਮੌਜੂਦਾ ਸਥਿਤੀ ਨੂੰ ਵੇਖਦਿਆਂ ਭਾਰਤ ਸਰਕਾਰ ਨੇ 31 ਦਸੰਬਰ 2020 ਤੱਕ ਬਿ੍ਰਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ 22 ਦਸੰਬਰ ਨੂੰ ਰਾਤ 11 ਵਜ ਕੇ 59 ਮਿੰਟ ਤੋਂ ਸੇਵਾ ਮੁਲਤਵੀ ਹੋਵੇਗੀ, ਜਿਸ ਕਾਰਨ ਇਸ ਸਮੇਂ ਵਿਚ ਭਾਰਤ ਤੋਂ ਬਿ੍ਰਟੇਨ ਦੀਆਂ ਉਡਾਣਾਂ ਵੀ ਅਸਥਾਈ ਤੌਰ ’ਤੇ ਰੱਦ ਰਹਿਣਗੀਆਂ।

ਉਡਾਣਾਂ ਨੂੰ ਬੈਨ ਕਰਨ ਦੀ ਮੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਕੀਤੀ ਗਈ ਸੀ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਬਿ੍ਰਟੇਨ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਤਾ ਲੱਗਾ ਹੈ ਅਤੇ ਉਹ ਸੁਪਰ ਸਪ੍ਰੈਡ ਵਾਂਗ ਕੰਮ ਕਰ ਰਿਹਾ ਹੈ। ਅਜਿਹੇ ਵਿਚ ਭਾਰਤ ਸਰਕਾਰ ਨੂੰ ਯੂ. ਕੇ. ਦੀਆਂ ਸਾਰੀਆਂ ਉਡਾਣਾਂ ’ਤੇ ਰੋਕ ਲਾ ਦੇਣੀ ਚਾਹੀਦੀ ਹੈ। ਭਾਰਤ ਸਰਕਾਰ ਵਲੋਂ ਦੱਸਿਆ ਗਿਆ ਹੈ ਕਿ ਬਿ੍ਰਟੇਨ ’ਚ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 31 ਦਸੰਬਰ 2020 ਤੱਕ ਬਿ੍ਰਟੇਨ ਤੋਂ ਭਾਰਤ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕੀਤਾ ਜਾਵੇ।

ਸਾਵਧਾਨੀ ਦੇ ਤੌਰ ’ਤੇ ਬਿ੍ਰਟੇਨ ਤੋਂ ਆਉਣ ਵਾਲੇ ਯਾਤੀਰਆਂ ਦੇ 22 ਦਸੰਬਰ ਨੂੰ 11 ਵਜ ਕੇ 59 ਮਿੰਟ ਤੋਂ ਪਹਿਲਾਂ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਲੋਕਾਂ ਲਈ ਆਰ. ਟੀ.-ਪੀ. ਸੀ. ਆਰ. ਤਰੀਕੇ ਨਾਲ ਕੋਵਿਡ-19 ਪਰੀਖਣ ਜ਼ਰੂਰੀ ਹੈ। ਦੱਸਣਯੋਗ ਹੈ ਕਿ ਬਿ੍ਰਟੇਨ ’ਚ ਕੋਰੋਨਾ ਦਾ ਨਵਾਂ ਸਟ੍ਰੇਨ VUI-202012/01 ਮਿਲਿਆ ਹੈ, ਜਿਸ ਤੋਂ ਬਾਅਦ ਵਿਗਿਆਨ ਜਗਤ ’ਚ ਹਲ-ਚਲ ਤੇਜ਼ ਹੈ। ਬਿ੍ਰਟੇਨ ਨੇ ਵੀ ਆਪਣੇ ਇੱਥੇ ਸਖ਼ਤੀ ਨੂੰ ਵਧਾਇਆ ਹੈ। ਜਦਕਿ ਫਰਾਂਸ, ਜਰਮਨੀ, ਨੀਂਦਰਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਯੂ. ਕੇ. ਦੀਆਂ ਉਡਾਣਾਂ ’ਤੇ ਬੈਨ ਲਾ ਦਿੱਤਾ ਹੈ। ਓਧਰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵਲੋਂ ਕੋਰੋਨਾ ਦੇ ਇਸ ਨਵੇਂ ਸਟ੍ਰੇਨ ’ਤੇ ਅਧਿਐਨ ਕੀਤਾ ਜਾ ਰਿਹਾ ਹੈ।