ਗ੍ਰੇਗੋਰੀਅਨ ਕੈਲੇਂਡਰ ਮੁਤਾਬਕ ਸਾਲ 2020 ਦਾ ਆਖਰੀ ਸੂਰਜ ਗ੍ਰਹਿਣ 14 ਦਸੰਬਰ, ਸੋਮਵਾਰ ਨੂੰ ਲੱਗਣ ਵਾਲਾ ਹੈ। ਜੋਤਿਸ਼ ਇਸ ਸੂਰਜ ਗ੍ਰਹਿਣ ਨੂੰ ਬੇਹੱਦ ਖਾਸ ਮੰਨਦੇ ਹਨ। ਕੁਝ ਲੋਕ ਮੰਨਦੇ ਹਨ ਕਿ ਸੂਰਜ ਗ੍ਰਹਿਣ ਦਾ ਪ੍ਰਭਾਵ ਦੇਸ਼ ਤੇ ਦੁਨੀਆ ਤੇ ਬਹੁਤ ਵੱਧ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਸੂਰਜ ਗ੍ਰਹਿਣ ਸੱਤਾ, ਸੱਤਾਧਾਰੀ ਤੇ ਘਰ ਤੇ ਮੁਖੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਇਸ ਲਈ ਸੂਰਜ ਗ੍ਰਹਿਣ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ ਵਿਗਿਆਨੀਆਂ ਦੀ ਮੰਨੀਏ ਤਾਂ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰਦ ਤੇ ਧਰਤੀ ਵਿਚਾਲੇ ਸੂਰਜ ਆ ਜਾਂਦਾ ਹੈ।
ਇਸ ਲਈ ਵਿਗਿਆਨੀ ਗ੍ਰਹਿਣ ਨੂੰ ਕੁਝ ਖਾਸ ਨਹੀਂ ਮੰਨਦੇ। ਜਦਕਿ ਜੋਤਿਸ਼ ਵਿਦਵਾਨ ਇਹ ਮੰਨਦੇ ਹਨ ਕਿ ਸੂਰਜ ਗ੍ਰਹਿਣ ਬੇਹੱਦ ਮੱਤਵਪੂਰਨ, ਪ੍ਰਭਾਵਸ਼ਾਲੀ ਤੇ ਪਰਿਵਰਤਣਕਾਰੀ ਹੁੰਦਾ ਹੈ। ਵਿਦਵਾਨਾਂ ਮੁਤਾਬਕ ਇਸ ਸੂਰਜ ਗ੍ਰਹਿਣ ਦਾ ਅਸਰ ਸਾਰੀਆਂ ਰਾਸ਼ੀਆਂ ਤੇ ਪੈਂਦਾ ਹੈ। ਆਉਣ ਵਾਲੇ ਸੋਮਵਾਰ ਯਾਨੀ ਕੱਲ੍ਹ ਨੂੰ ਲੱਗਣ ਵਾਲਾ ਗ੍ਰਹਿਣ ਸਾਲ ਦਾ ਆਖਰੀ ਸੂਰਜ ਗ੍ਰਹਿਣ ਹੋਏਗਾ। ਜਾਣਕਾਰਾਂ ਦੀ ਮੰਨੀਏ ਤਾਂ ਇਹ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ ਕਿਉਂਕਿ ਗ੍ਰਹਿਣ ਉਦੋਂ ਲੱਗੇਗਾ ਜਦੋਂ ਭਾਰਤ 'ਚ ਸੂਰਜ ਡੁੱਬ ਚੁੱਕਾ ਹੋਏਗਾ। ਇਹ ਗ੍ਰਹਿਣ ਸ਼ਾਮ 7 ਵੱਜ ਕੇ 3 ਮਿੰਟ ਤੋਂ ਸ਼ੁਰੂ ਹੋਏਗਾ ਤੇ ਰਾਤ 12 ਵੱਜ ਕੇ 23 ਮਿੰਟ ਤੱਕ ਜਾਰੀ ਰਹੇਗਾ। ਗ੍ਰਹਿਣ ਕੁੱਲ੍ਹ 5 ਘੰਟੇ ਰਹੇਗਾ।