ਬ੍ਰਿਟੇਨ ਵਿਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਜਾਂ ਕਿਸਮ ਮਿਲਣ ਤੋਂ ਬਾਅਦ, ਪੂਰੀ ਦੁਨੀਆਂ ਵਿਚ ਕੋਵਿਡ -19 ਨੂੰ ਲੈ ਕੇ ਚਿੰ-ਤਾ ਵਧ ਗਈ ਹੈ। ਬ੍ਰਿਟੇਨ ਤੋਂ ਕਈ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਗਾਉਣ ਤੋਂ ਬਾਅਦ, ਭਾਰਤ ਨੇ ਇਸ ਦਿਸ਼ਾ ਵਿਚ ਇਕ ਕਦਮ ਅੱਗੇ ਵਧਾਇਆ ਹੈ। ਸੋਮਵਾਰ ਨੂੰ ਸਿਵਿਲ ਹਵਾਬਾਜ਼ੀ ਮੰਤਰਾਲੇ ਨੇ ਐਲਾਨ ਕੀਤਾ ਕਿ ਭਾਰਤ ਨੇ ਯੂਕੇ ਤੋਂ ਸਾਰੀਆਂ ਉਡਾਣਾਂ ਨੂੰ 31 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਮੰਤਰਾਲਾ ਨੇ ਕਿਹਾ ਕਿ 22 ਦਸੰਬਰ ਨੂੰ ਰਾਤ 11 ਵਜ ਕੇ 59 ਮਿੰਟ ਤੋਂ ਸੇਵਾ ਮੁਲਤਵੀ ਹੋਵੇਗੀ, ਜਿਸ ਕਾਰਨ ਇਸ ਸਮੇਂ ਵਿਚ ਭਾਰਤ ਤੋਂ ਬਿ੍ਰਟੇਨ ਦੀਆਂ ਉਡਾਣਾਂ ਵੀ ਅਸਥਾਈ ਤੌਰ ’ਤੇ ਰੱਦ ਰਹਿਣਗੀਆਂ।
ਭਾਰਤੀਆਂ ਨੂੰ ਡਰ ਸੀ ਕਿ ਦੋਵੇਂ ਦੇਸਾਂ ਵਿਚਾਲੇ ਹਵਾਈ ਜਹਾਜ਼ਾਂ ਦੀ ਆਵਾਜਾਈ ਤੇ ਯਾਤਰੀਆਂ ਦੇ ਆਉਣ-ਜਾਣ ਦੀ ਸਹੂਲਤ ਕਾਰਨ ਵਾਇਰਸ ਦਾ ਨਵਾਂ ਰੂਪ ਭਾਰਤ ਪਹੁੰਚ ਸਕਦਾ ਹੈ। ਇਹ ਚਿੰਤਾ ਇਸ ਲਈ ਵੀ ਸੀ ਕਿਉਂਕਿ ਇਸ ਸਾਲ ਜਨਵਰੀ ਵਿੱਚ ਭਾਰਤ ਵਿੱਚ ਤੇਜ਼ੀ ਨਾਲ ਕੋਰੋਨਾ ਫੈਲਣ ਪਿੱਛੇ ਵਿਦੇਸ਼ ਤੋਂ ਆਏ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਭਾਰਤ ਨੇ 31 ਦਸੰਬਰ ਨੂੰ ਰਾਤ 12 ਵਜੇ ਤੱਕ ਬ੍ਰਿਟੇਨ ਤੋਂ ਭਾਰਤ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਭਾਰਤ ਤੋਂ ਬ੍ਰਿਟੇਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਵੀ 31 ਦਸੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਫੈਸਲਾ 22 ਦਸੰਬਰ ਦੀ ਰਾਤ ਤੋਂ ਲਾਗੂ ਹੋਵੇਗਾ।