ਪੰਜਾਬ ਵਿੱਚ ਬਿਜਲੀ ਦੀ ਹਾਲਤ ਬੇਹੱਦ ਖ਼-ਰਾ-ਬ ਹੋਣ ਜਾ ਰਹੀ ਹੈ, PSPCL ਨੇ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਬੰਦ ਹੋਣ ਤੋਂ ਬਾਅਦ ਹੱਥ ਖੜੇ ਕਰ ਦਿੱਤੇ ਨੇ, ਪਾਵਰ ਕਾਰਪੋਰੇਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ 3 ਨਵੰਬਰ ਸ਼ਾਮ ਤੋਂ ਸੂਬੇ ਵਿੱਚ 2 ਤੋਂ 3 ਘੰਟੇ ਤੱਕ ਦੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋਣਗੇ। PSPCL ਦੇ ਚੇਅਰਮੈਨ ਵੇਨੂੰ ਪ੍ਰਸਾਦ ਨੇ ਦੱਸਿਆ ਕਿ ਕਿ GVK ਪਾਵਰ ਪਲਾਂਟ ਦੁਪਹਿਰ 3 ਵਜੇ ਤੋਂ ਆਪਰੇਸ਼ਨ ਕਰਨਾ ਬੰਦ ਹੋ ਗਿਆ ਹੈ ਜਦਕਿ ਰਾਜਪੁਰਾ ਵਿੱਚ ਨਾਭਾ ਪਾਵਰ ਅਤੇ ਤਲਵੰਡੀ ਪਾਵਰ ਪ੍ਰਾਈਵੇਟ ਪਲਾਂਟ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ।
ਲਹਿਰਾ ਮੁਹੋਬਤ ਅਤੇ ਰੋਪੜ ਵਿੱਚ ਵੀ ਸਿਰਫ਼ 2 ਦਿਨ ਦਾ ਕੋਲਾ ਹੀ ਬੱਚਿਆ ਹੈ,ਫ਼ਿਲਹਾਲ ਸੂਬੇ ਵਿੱਚ 6 ਹਜ਼ਾਰ ਮੈਗਾਵਾਟ ਬਿਜਲੀ ਦੀ ਮੰਗ ਹੈ ਅਤੇ ਸੂਬੇ ਨੂੰ ਕੇਂਦਰੀ ਪੂਲ ਤੋਂ 5 ਹਜ਼ਾਰ ਮੈਗਾਵਾਟ ਹੋ ਰਹੀ ਹੈ। ਪਾਵਰ ਕਾਰਪੋਰੇਸ਼ਨ ਨੇ ਸਾਫ਼ ਕਿਹਾ ਕਿ ਕੋਲਾ ਖ਼ਤਮ ਹੋਣ ਦੀ ਵਜ੍ਹਾਂ ਕਰਕੇ ਤਿੰਨ ਪਲਾਂਟ ਬੰਦ ਹੋ ਚੁੱਕੇ ਨੇ ਅਤੇ 2 ਵਿੱਚ ਕੋਲਾ ਖ਼ਤਮ ਹੋਣ ਵਾਲਾ ਹੈ ਅਜਿਹੇ ਵਿੱਚ ਸੂਬੇ ਵਿੱਚ ਬਿਜਲੀ ਮੁਹੱਈਆ ਕਰਵਾਉਣਾ ਮੁਸ਼ਕਲ ਹੈ,ਕੇਂਦਰ ਸਰਕਾਰ ਵੱਲੋਂ ਰੇਲ ਸੇਵਾ ਪੂਰੀ ਤਰ੍ਹਾਂ ਨਾਲ ਠੱ-ਪ ਕਰਨ ਦੇ ਬਾਅਦ ਸੂਬੇ ਵਿੱਚ ਕੋਲੇ ਦੀ ਬਹੁਤ ਜ਼ਿਆਦਾ ਘਾਟ ਹੋ ਗਈ ਹੈ।