ਕਿਸਾਨਾਂ ਨੇ ਮੰਨ ਲਈ ਕੈਪਟਨ ਦੀ ਇਹ ਗੱਲ, ਪਰ ਨਾਲ ਹੀ ਰੱਖ ਦਿੱਤੀ ਇਹ ਵੱਡੀ ਸ਼ਰਤ

Tags

ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੇ ਬਾਅਦ ਜੋ ਰੇਲਵੇ ਸਟੇਸ਼ਨਾਂ ਨੂੰ ਖਾਲੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਉਸ 'ਤੇ ਅਮਲ ਕਰਦੇ ਹੋਏ ਕਿਸਾਨਾਂ ਨੇ ਰੇਲਵੇ ਸਟੇਸ਼ਨਾਂ ਨੂੰ ਖਾਲੀ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਨੂੰ ਖਾਲੀ ਕਰਨ ਦੇ ਬਾਅਦ ਹੁਣ ਉਮੀਦ ਜਾਗੀ ਹੈ ਕਿ ਜਲਦੀ ਪੰਜਾਬ ਦੇ ਲਈ ਕੇਂਦਰ ਸਰਕਾਰ ਵੱਲੋਂ ਟਰੇਨਾਂ ਚਲਾਈਆਂ ਜਾ ਸਕਦੀਆਂ ਹਨ। ਰੂਪਨਗਰ ਰੇਲਵੇ ਸਟੇਸ਼ਨ ਜਿੱਥੇ ਕਈ ਦਿਨਾਂ ਤੋਂ ਕਿਸਾਨਾਂ ਵਲੋਂ ਧਰਨਾ ਲਗਾਇਆ ਜਾ ਰਿਹਾ ਸੀ, ਉੁਸ ਨੂੰ ਹਟਾ ਕੇ ਰੇਲਵੇ ਸਟੇਸ਼ਨ ਖਾਲੀ ਕੀਤਾ ਜਾ ਰਿਹਾ ਹੈ।

ਰੇਲਵੇ ਵਿਭਾਗ ਦੇ ਚੇਅਰਮੈਨ ਅਨੁਸਾਰ ਨਾ ਸਿਰਫ ਮਾਲ ਗੱਡੀਆਂ ਬਲਕਿ ਪੈਸੰਜਰ ਗੱਡੀਆਂ ਵੀ ਚਲਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਧਰਨੇ ਲਗਾਏ ਗਏ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਸਿਰਫ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪੈਸੰਜਰ ਗੱਡੀਆਂ ਜੇਕਰ ਆਉਣਗੀਆਂ ਤਾਂ ਉਹ ਵਿ-ਰੋ-ਧ ਕਰਨਗੇ ।