ਇਸ ਵਾਰ ਠੰਡ ਪੈਣ ਨੂੰ ਲੈ ਕੇ ਮੌਸਮ ਵਿਭਾਗ ਨੇ ਜ਼ਾਰੀ ਕੀਤਾ ਵੱਡਾ ਅਲੱਰਟ

Tags

2 ਅਕਤੂਬਰ ਦੀ ਵਿਦਾਈ ਦੇ ਨਾਲ ਹੀ ਉੱਤਰ ਭਾਰਤ 'ਚ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਵਾਰ ਸਰਦੀਆਂ 'ਚ ਕੜਾਕੇ ਦੀ ਠੰਡ ਪਵੇਗੀ ਤੇ ਸਰਦੀ ਦਾ ਮੌਸਮ ਲੰਬਾ ਵੀ ਹੋਵੇਗਾ। ਪਿਛਲੇ ਸਾਲ ਦਿੱਲੀ ਤੇ ਉਸ ਦੇ ਨੇੜਿਓ ਮਾਨਸੂਨ ਦੀ ਵਿਦਾਈ 10 ਅਕਤੂਬਰ ਨੂੰ ਹੋਈ ਸੀ ਪਰ ਇਸ ਵਾਰ ਬਹੁਤ ਪਹਿਲਾਂ ਹੋ ਗਈ। ਅਜਿਹੇ 'ਚ ਠੰਡ ਦੇ ਮੌਸਮ ਦੀ ਸ਼ੁਰੂਆਤ ਵੀ ਪਹਿਲਾਂ ਹੋਣਾ ਤੈਅ ਹੈ।  ਸਕਾਈਮੇਟ ਵੈਦਰ ਸਰਵਿਸ ਨਾਲ ਜੁੜੇ ਵਿਗਿਆਨੀਆਂ ਨੇ ਦੱਸਿਆ ਕਿ ਸਮੇਂ 'ਲਾ ਨੀਨਾ' ਦੇ ਹਾਲਾਤ ਬਣ ਰਹੇ ਹਨ ਜਿਸ ਨਾਲ ਸਰਦੀ ਦਾ ਮੌਸਮ ਲੰਬਾ ਹੋ ਸਕਦਾ ਹੈ, ਨਾਲ ਹੀ ਠੰਡ ਵੀ ਕੜਾਕੇ ਦੀ ਪੈ ਸਕਦੀ ਹੈ।

ਉੱਤਰੀ ਪਹਾੜੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰੀ ਮੱਧ ਪ੍ਰਦੇਸ਼ ਤੋਂ ਮਾਨਸੂਨ ਪਰਤ ਚੁੱਕਿਆ ਹੈ। ਹਵਾ 'ਚ ਘੱਟਦੀ ਨਮੀ, ਸੁੱਕੀ ਤੇਜ਼ ਹਵਾ ਤੇ ਸਾਫ਼ ਹੁੰਦੇ ਆਸਮਾਨ ਨਾਲ ਠੰਡ ਦੀ ਆਹਟ ਸ਼ੁਰੂ ਹੋ ਗਈ ਹੈ ਅਤੇ 15 ਅਕਤੂਬਰ ਤੋਂ ਦਿਨ ਦੇ ਤਾਪਮਾਨ 'ਚ ਵੀ ਕਮੀ ਆਉਣ ਲੱਗੇਗੀ।