ਪੰਜਾਬ ਦੇ ਵਿੱਚ ਜਿੱਥੇ ਕਰੋਨਾ ਮਹਾਮਾਰੀ ਦੇ ਚਲਦੇ ਹੋਏ ਲੋਕ ਘਰਾਂ ਦੇ ਵਿੱਚ ਹੀ ਰਹੇ। ਉਥੇ ਹੀ ਵਿੱਦਿਅਕ ਅਦਾਰੇ ਅਤੇ ਦਫ਼ਤਰਾਂ ਦੇ ਵਿੱਚ ਵੀ ਕੰਮ ਠੱਪ ਹੋਣ ਕਾਰਨ ਜ਼ਿਆਦਾਤਰ ਕਰਮਚਾਰੀ ਆਪਣੇ ਘਰਾਂ ਵਿੱਚ ਰਹੇ ਤੇ ਛੁੱਟੀਆਂ ਦਾ ਭਰਪੂਰ ਅਨੰਦ ਲਿਆ। ਵਿੱਦਿਅਕ ਅਦਾਰਿਆਂ ਵਿੱਚ ਬੱਚੇ ਅਜੇ ਵੀ ਸਕੂਲ ਨਹੀਂ ਜਾ ਰਹੇ ਤੇ ਆਨਲਾਈਨ ਪੜ੍ਹਾਈ ਹੀ ਕਰ ਰਹੇ ਹਨ। ਕਰੋਨਾ ਮਹਾਮਾਰੀ ਵਿਚ ਸਭ ਤੋਂ ਜ਼ਿਆਦਾ ਬੱਚੇ ਖੁਸ਼ ਹੋਏ,ਜਿਨ੍ਹਾਂ ਨੂੰ ਸਕੂਲ ਨਹੀਂ ਜਾਣਾ ਪਿਆ। ਪੰਜਾਬ ਸਰਕਾਰ ਨੇ 'ਨੈਗੋਸ਼ਿਏਬਲ ਇੰਸਟਰੂਮੈਂਟਸ ਐਕਟ, 1981' ਤਹਿਤ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ 31 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ 23 ਦਸੰਬਰ 2019 ਨੂੰ ਜਨਤਕ ਛੁੱਟੀਆਂ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੰ. 6/5/2019-2PP3/1199 'ਚ ਮਹਾਸ਼ਿਵਰਾਤਰੀ, ਰਾਮ ਨੌਮੀ ਤੇ ਜਨਮ ਅਸ਼ਟਮੀ ਨੂੰ ਤਾਂ ਸ਼ਾਮਲ ਕੀਤਾ ਗਿਆ ਸੀ ਪਰ ਮਹਾਰਿਸ਼ੀ ਵਾਲਮੀਕਿ ਜੈਅੰਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ (ਪੰਜਾਬ) (All India Bank Officers Confedration Punjab) ਦੀ ਬੇਨਤੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਅਕਤੂਬਰ ਨੂੰ ਜਨਤਕ ਛੁੱਟੀ ਦੇ ਐਲਾਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।